ਗੁਰਦਾਸਪੁਰ ਸੰਸਦੀ ਜ਼ਿਮਨੀ ਚੋਣ- ਭਾਜਪਾ ਅਤੇ ਸਲਾਰੀਆ ਨੂੰ ਝਟਕਾ!

0
455

ਗੁਰਦਾਸਪੁਰ (ਰਵਿੰਦਰ ਕੌਰ) ਗੁਰਦਾਸਪੁਰ ਦੀ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਅੱਜ ਵਿਨੋਦ ਖੰਨਾ ਦੀ ਪਤਨੀ ਸ੍ਰੀਮਤੀ ਕਵਿਤਾ ਖੰਨਾ ਨੇ ਅੱਜ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ। ਉਹਨਾਂ ਨੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨਾਲ ਮੀਟਿੰਗ ਕੀਤੀ ਹੈ । ਜਿਕਰਯੋਗ ਹੈ ਕਿ ਕਵਿਤਾ ਖੰਨਾ ਭਾਜਪਾ ਟਿਕਟ ਦੀ ਮੁੱਖ ਟਿਕਟ ਦੀ ਦਾਅਵੇਦਾਰ ਸੀ ਅਤੇ ਭਾਜਪਾ ਨੇ ਇਸ ਸੀਟ ਤੋਂ ਸਵਰਨ ਸਲਾਰੀਆ ਨੂੰ ਟਿਕਟ ਦੇ ਦਿੱਤੀ ਸੀ। ਪਤਾ ਲੱਗਾ ਹੈ ਕਿ ਭਾਜਪਾ  ਦੇ ਸੰਸਦ ਰਹੇ ਸਵ. ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਜਾਖੜ ਨਾਲ ਮੁਲਾਕਾਤ ਕੀਤੀ ਹੈ ਅਤੇ ਉਹਨਾਂ ਕਵਿਤਾ ਖੰਨਾ ਨੂੰ ਯਕੀਨ ਦਵਾਇਆ ਹੈ ਕਿ ਉਹ ਵਿਨੋਦ ਖੰਨਾ ਦੇ ਸੁਪਨਿਆਂ ਅਤੇ ਅਧੂਰੇ ਕੰਮਾਂ ਨੂੰ ਪੂਰਾ ਕਰਨਗੇ। ਜਾਖੜ ਦੀ ਮੁਲਾਕਾਤ ਨਾਲ ਭਾਜਪਾ  ਦੇ ਹੋਸ਼ ਉੱਡ ਗਏ ਹਨ । ਅੰਦਰਖਾਤੇ ਗੱਲਬਾਤ ਦੇ ਦੌਰਾਨ ਕੀ ਤੈਅ ਹੋਇਆ ਹੈ ਇਹ ਤਾਂ ਪਤਾ ਨਹੀਂ ਪਰ ਜਾਖੜ ਨੇ ਵਿਨੋਦ ਖੰਨਾ ਦੀ ਲਾਬੀ ਨੂੰ ਆਪਣੀਨਾਲ ਮਿਲਾਉਣ ਲਈ ਪੂਰਾ ਜ਼ੋਰ ਲਗਾ ਦਿੱਤਾ ਹੈ ਅਤੇ ਭਾਜਪਾ ਨੂੰ ਘੇਰਨੇ ਦੀ ਰਣਨੀਤੀ ਤਿਆਰ ਕਰ ਲਈ ਹੈ ਜੇਕਰ ਵਿਨੋਦ ਖੰਨਾ ਦਾ ਪੂਰਾ ਗੁੱਟ ਕਾਂਗਰਸ ਵੱਲ ਚਲਾ ਗਿਆ ਤਾਂ ਸਲਾਰੀਆਂ ਲਈ ਸਭ ਤੋਂ ਵੱਡਾ ਝਟਕਾ ਹੋਵੇਗਾ।

LEAVE A REPLY