ਪਰਸਨੈਲਿਟੀ ਡਿਵੈਲਪਮੈਂਟ ਐਂਡ ਲਾਇਫ ਸਕਿੱਲਸ ਕੈਂਪ ਦਾ ਆਯੋਜਨ

0
442

ਜਲੰਧਰ (ਰਮੇਸ਼ ਗਾਬਾ) ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਟੂ ਪੰਜਾਬ ਗਰਲਜ਼ ਬਟਾਲੀਅਨ ਦੁਆਰਾ ਕਾਲਜ ਦੇ ਸਹਿਯੋਗ ਨਾਲ  11ਸਤੰਬਰ ਤੋਂ 21 ਸਤੰਬਰ ਤੱਕ ਪਰਸਨੈਲਿਟੀ ਡਿਵੈਲਪਮੈਂਟ ਐਂਡ ਲਾਇਫ ਸਕਿੱਲਸ ਵਿਸ਼ੇ ਤੇ ਲਾਇਆ ਗਿਆ ਕੈਂਪ ਅਮਿੱਟ ਯਾਦਾਂ ਛਡਦਿਆਂ ਹੋਇਆਂ ਸਮਾਪਤ ਹੋਇਆ। ਕਾਲਜ ਐਨ.ਸੀ.ਸੀ. ਆਰਮੀ ਵਿੰਗ ਦੇ ਇੰਚਾਰਜ ਪ੍ਰੋ. ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਵਿਚੋਂ 80 ਕੈਡਿਟਸ ਨੇ ਹਿੱਸਾ ਲਿਆ। ਇਸ ਕੈਂਪ ਦੌਰਾਨ ਇਨ੍ਹਾਂ ਕੈਡਿਟਸ ਨੂੰ ਵੱਖ-ਵੱਖ ਵਿਦਵਾਨਾਂ ਨੇ ਪਰਸਨੈਲਿਟੀ ਡਿਵੈਲਪਮੈਂਟ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ ਅਤੇ ਵੀਡੀਓ ਲੈਕਚਰਜ਼ ਤੇ ਮੋਟੀਵੇਸ਼ਨਲ ਲੈਕਚਰ ਵੀ ਹੋਏ। ਅਖਰੀਲੇ ਦਿਨ ਸੱਭਿਆਚਾਰਕ ਪ੍ਰੋਗਰਾਮ ਵੀ ਕਰਾਏ ਜਿਸ ਵਿਚ ਕੈਡਿਟਸ ਨੇ ਗਰੁੱਪ ਡਾਂਸ, ਗੀਤ, ਭੰਗੜਾਂ ਤੇ ਗਿੱਧੇ ਨਾਲ ਖੂਬ ਰੰਗ ਬਨਿਆ। ਇਨ੍ਹਾਂ 80 ਕੈਡਿਟਸ ਨੂੰ ਕਾਲਜ ਵਲੋਂ ਫਰੀ ਰਿਹਾਇਸ ਦਿੱਤੀ ਗਈ ਅਤੇ ਇਹ ਕੈਡਿਟਸ ਕਾਲਜ ਦਾ ਵਧੀਆਂ ਮਾਹੌਲ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਅੰਤ ਵਿਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੈਡਿਟਸ ਦਾ ਧੰਨਵਾਦ ਕਰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅਜਿਹੇ ਕੈਂਪ ਸ਼ਖਸੀਅਤ ਦੇ ਵਿਕਾਸ ਲਈ ਬਹੁਤ ਲਾਭਦਾਇਕ ਹੁੰਦੇ ਹਨ। ਇਸ ਮੌਕੇ ਪ੍ਰੋ. ਮਨੋਹਰ ਸਿੰਘ ਮੁਖੀ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵੀ ਹਾਜ਼ਰ ਸਨ।

LEAVE A REPLY