ਆਈਟੀਸੀਐਫ ਕ੍ਰਿਕਿਟ ਟੂਰਨਾਮੈਂਟ ਵਿਚ ਟ੍ਰਿਨਿਟੀ ਕਾਲਜ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

0
368

ਜਲੰਧਰ (ਰਮੇਸ਼ ਗਾਬਾ) ਸਥਾਨਕ ਟ੍ਰਿਨਿਟੀ ਕਾਲਜ ਜਲੰਧਰ ਵਿਖੇ ਕਾਲਜ ਦੀ ਮੈਨਜਮੈਂਟ ਵਲੋਂ ਹੋਣਹਾਰ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਜੇਪੁਰ ਵਿਖੇ ਆਈਟੀਸੀਐਫ  ਕ੍ਰਿਕਿਟ ਟੂਰਨਾਮੈਂਟ ਕਰਵਾਇਆ ਗਿਆ ਸੀ ।ਇਸ ਟੂਰਨਾਮੈਂਟ ਵਿਚ ਕੁਲ 32 ਟੀਮਾਂ ਨੇ ਭਾਗ ਲਿਆ ਸੀ ਜਿਸ ਵਿਚੋਂ ਪੰਜਾਬ ਦੇ ਟ੍ਰਿਨਿਟੀ ਕਾਲਜ ਜਲੰਧਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ।ਇਸ ਮੌਕੇ ਅੱਜ ਟ੍ਰਿਨਿਟੀ ਕਾਲਜ ਵਿਖੇ ਜਲੰਧਰ ਦੇ ਐਮ. ਐਲ. ਏ. ਰਾਜਿੰਦਰ ਬੈਰੀ ਜੀ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਬਿਸ਼ਪ ਰੈਵ. ਡਾ. ਫਰੈਂਕੋ ਮੁਲੱਕਲ ਜੀ, ਕਾਲਜ ਦੇ ਡਾਇਰੈਰਟਰ ਰੈਵ. ਫਾਦਰ ਪੀਟਰ, ਕਾਲਜ ਦੇ ਪ੍ਰਿੰਸੀਪਲ ਅਜੈ ਪਰਾਸ਼ਰ ਜੀ ਪ੍ਰੋ. ਕਰਨਵੀਰ ਦਿਵੇਦੀ ਸਿਸਟਰ ਰੀਟਾ, ਸਿਸਟਰ ਪ੍ਰੇਮਾਂ, ਪ੍ਰੋ. ਬੱਲਜੀਤ ਕੌਰ, ਪ੍ਰੋ. ਪੂਜਾ ਗਾਬਾ, ਪ੍ਰੋ. ਜੈਸੀ ਜੂਲੀਅਨ ਅਤੇ ਪ੍ਰੋ.ਨਿਧੀ ਸ਼ਰਮਾ ਜੀ  ਨੇ  ਖਿਡਾਰੀਆਂ ਨੂੰ ਸਨਮਾਨਤ ਕੀਤਾ।

LEAVE A REPLY