ਹੁਣ ਭਾਰਤ ‘ਚ ਚੱਲੇਗਾ 19 ਸੀਟਾਂ ਵਾਲਾ ਛੋਟਾ ਜਹਾਜ਼!

0
457

ਮੁੰਬਈ (ਟੀਐਲਟੀ ਨਿਊਜ਼) ਭਾਰਤ ‘ਚ 19 ਸੀਟਾਂ ਵਾਲਾ ਜਹਾਜ਼ ਜਲਦ ਹੀ ਅਸਲੀਅਤ ਬਣ ਸਕਦਾ ਹੈ। ਇਸ ਪ੍ਰਾਜੈਕਟ ‘ਤੇ ਮੁੰਬਈ ‘ਚ ਇਕ ਇੰਜੀਨੀਅਰਾਂ ਦਾ ਗਰੁੱਪ ਕੰਮ ਕਰ ਰਿਹਾ ਹੈ। ਇਸ ਦਾ ਮਕਸਦ ਉਨ੍ਹਾਂ ਸ਼ਹਿਰਾਂ ‘ਚ ਉਡਾਣ ਚਲਾਉਣਾ ਹੈ, ਜਿੱਥੇ ਯਾਤਰੀ ਘੱਟ ਹੋਣ ਕਾਰਨ ਜ਼ਿਆਦਾਤਰ ਸੀਟਾਂ ਖਾਲੀ ਰਹਿ ਜਾਂਦੀਆਂ ਹਨ। ਮੌਜੂਦਾ ਸਮੇਂ ਭਾਰਤ ‘ਚ 70 ਸੀਟਾਂ ਵਾਲਾ ਛੋਟਾ ਯਾਤਰੀ ਜਹਾਜ਼ ਹੈ। ਜਹਾਜ਼ ‘ਚ ਜ਼ਿਆਦਾਤਰ ਸੀਟਾਂ ਖਾਲੀ ਜਾਣ ਕਾਰਨ ਕੰਪਨੀਆਂ ਨੂੰ ਨੁਕਸਾਨ ਹੁੰਦਾ ਹੈ, ਜਿਸ ਕਾਰਨ ਕਈ ਵਾਰ ਉਡਾਣਾਂ ਬੰਦ ਰਹਿੰਦੀਆਂ ਹਨ। ਜਾਣਕਾਰੀ ਮੁਤਾਬਕ, ਇਸ ਸਮੱਸਿਆ ਦੇ ਹੱਲ ਲਈ ਮੁੰਬਈ ‘ਚ ਇਕ ਇੰਜੀਨੀਅਰਾਂ ਦਾ ਗੁਰੱਪ 19 ਸੀਟਾਂ ਵਾਲੇ ਜਹਾਜ਼ ‘ਤੇ ਕੰਮ ਕਰ ਰਿਹਾ ਹੈ। ਖਬਰਾਂ ਮੁਤਾਬਕ, ਇਹ ਗਰੁੱਪ ਮੁੰਬਈ ਦੇ ਬੋਰਵਲੀ ਉਪ ਨਗਰ ‘ਚ 3,000 ਵਰਗ ਫੁੱਟ ਦੀ ਜਗ੍ਹਾ ‘ਚ ਕੰਮ ਕਰ ਰਿਹਾ ਹੈ। ਇਸ ਜਹਾਜ਼ ਦਾ ਨਾਮ ‘ਟੈਕ 005’ ਹੋਵੇਗਾ ਅਤੇ ਇਸ ਦੇ ਅਗਲੇ ਚਾਰ ਮਹੀਨਿਆਂ ‘ਚ ਉਡਾਣ ਲਈ ਤਿਆਰ ਹੋ ਜਾਣ ਦੀ ਸੰਭਾਵਨਾ ਹੈ। ਖਬਰਾਂ ਮੁਤਾਬਕ, ਇਸ ਪ੍ਰਾਜੈਕਟ ਨੂੰ ਇਕ ਇੰਜੀਨੀਅਰਾਂ ਦੇ ਗਰੁੱਪ ਵੱਲੋਂ ਛੋਟੇ ਸ਼ਹਿਰਾਂ ‘ਚ ਸੰਪਰਕ ਵਧਾਉਣ ਲਈ ਕੀਤਾ ਜਾ ਰਿਹਾ ਹੈ ਕਿਉਂਕਿ 70 ਸੀਟਰ ਜਹਾਜ਼ ਦੀਆਂ ਜ਼ਿਆਦਾਤਰ ਸੀਟਾਂ ਇਨ੍ਹਾਂ ਇਲਾਕਿਆਂ ‘ਚ ਖਾਲੀਆਂ ਰਹਿੰਦੀਆਂ ਹਨ।

LEAVE A REPLY