ICICI ਬੈਂਕ ਦੇ ਰਿਹਾਇਸ਼ ਕਰਜ਼ੇ ‘ਤੇ ਕੈਸ਼ਬੈਕ ਦੀ ਪੇਸ਼ਕਸ਼

0
113

ਨਵੀਂ ਦਿੱਲੀ—ਤਿਓਹਾਰੀ ਸੀਜ਼ਨ ‘ਚ ਗਾਹਕਾਂ ਨੂੰ ਆਕਰਸ਼ਿਕ ਕਰਨ ਲਈ ਆਈ. ਸੀ. ਆਈ. ਸੀ. ਆਈ. ਬੈਂਕ ਨੇ 30 ਨਵੰਬਰ ਤੱਕ ਰਿਹਾਇਸ਼ ਕਰਜ਼ਾ ਲੈਣ ਵਾਲਿਆਂ ਲਈ ਕੈਸ਼ਬੈਕ ਯੋਜਨਾ ਦੀ ਪੇਸ਼ਕਸ਼ ਕੀਤੀ ਹੈ।  ਬੈਂਕ ਦੇ ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਯੋਜਨਾ ਤਹਿਤ ਨਵਾਂ ਰਿਹਾਇਸ਼ੀ ਕਰਜ਼ਾ ਲੈਣ ਵਾਲੇ ਜਾਂ ਮੌਜੂਦਾ ਫੰਡ ਨੂੰ ਉਸ ਦੇ ਉਥੇ ਟਰਾਂਸਪੋਰਟ ਕਰਨ ਵਾਲੇ ਗਾਹਕ ਨੂੰ 20 ਫੀਸਦੀ (10,000 ਰੁਪਏ ਤੱਕ ਦਾ) ਦਾ ਕੈਸ਼ਬੈਕ ਮਿਲੇਗਾ।
ਇਹ ਕੈਸ਼ਬੈਕ ਰਾਸ਼ੀ ਗਾਹਕ ਦੇ ਆਈ. ਸੀ. ਆਈ. ਸੀ. ਆਈ. ਕ੍ਰੇਡਿਟ ਜਾਂ ਡੈਬਿਟ ਕਾਰਡ ਤੋਂ 30,000 ਰੁਪਏ ਦੇ ਨਿਊਨਤਮ ਖਰਚ ‘ਤੇ ਆਧਾਰਿਤ ਹੈ। ਬੈਂਕ ਮੁਤਾਬਕ ਇਹ ਪੇਸ਼ਕਸ਼ ਇਕ ਸਤੰਬਰ 2017 ਤੋਂ 30 ਨਵੰਬਰ 2017 ਤੱਕ ਰਹੇਗੀ।

LEAVE A REPLY