ਕਬੂਤਰ ਬਿਨਾ ਟਿਕਟ ਕਰੇ ਰਿਹਾ ਸੀ ਸਫਰ, ਠੋਕਿਆ ਜ਼ੁਰਮਾਨਾ

0
436
ਚੇਨਈ: ਆਪਣੇ ਮਾਲਕ ਨਾਲ ਬਿਨਾ ਟਿਕਟ ਬੱਸ ਦਾ ਸਫ਼ਰ ਕਰ ਰਹੇ ਇੱਕ ਕਬੂਤਰ ਦੀ ਵਜ੍ਹਾ ਨਾਲ ਬੱਸ ਕੰਡਕਟਰ ਫਸ ਗਿਆ। ਮਾਮਲਾ ਭਾਰਤ ਦੇ ਦੱਖਣ ਦੀ ਸ਼ਾਨ ਚੇਨਈ ਤੋਂ ਕਰੀਬ 500 ਕਿੱਲੋਮੀਟਰ ਦੂਰ ਤਾਮਿਲਨਾਡੂ ਦੇ ਆਦਿਵਾਸੀ ਇਲਾਕੇ ਅਲਾਵਾੜੀ ਵਿੱਚ ਵਾਪਰਿਆ। ਟਰਾਂਸਪੋਰਟ ਵਿਭਾਗ ਦੀ ਨਿਯਮਾਂ ਦੀ ਉਲ਼ੰਘਣਾ ਕਾਰਨ ਵਿਭਾਗ ਨੇ ਕੰਡਕਟਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
 ਦਰਅਸਲ ਮਾਮਲਾ ਇਹ ਹੈ ਕਿ ਤਾਮਿਲਨਾਡੂ ਦੇ ਹਰੂਰ ਤੋਂ ਅਲਾਵਾੜੀ ਕਸਬੇ ਨਾਲ ਜੁੜਨ ਵਾਲੀ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੀ ਇਕਲੌਤੀ ਸਰਕਾਰੀ ਬੱਸ ਵਿੱਚ ਇੱਕ ਕਬੂਤਰ ਬੱਸ ਦੀ ਖਿੜਕੀ ਉੱਤੇ ਬੈਠ ਗਿਆ। ਕਬੂਤਰ ਦੇ ਮਾਲਕ ਨੇ ਇਸ ਦਾ ਟਿਕਟ ਨਹੀਂ ਲਿਆ ਤੇ ਲਾਪਰਵਾਹੀ ਵਰਤਦੇ ਹੋਏ ਬੱਸ ਕੰਡਕਟਰ ਨੇ ਵੀ ਉਸ ਦੀ ਟਿਕਟ ਨਹੀਂ ਲਈ। ਅਚਾਨਕ ਚੈਕਿੰਗ ਦੌਰਾਨ ਮਾਮਲਾ ਸਾਹਮਣੇ ਆਇਆ ਕਿ ਕੰਡਕਟਰ ਨੇ ਕਬੂਤਰ ਦੀ ਟਿਕਟ ਨਹੀਂ ਕੱਟੀ।
 ਕੰਡਕਟਰ ਦਾ ਕਹਿਣਾ ਹੈ ਜਦੋਂ ਉਸ ਦਾ ਮਾਲਕ ਚੜ੍ਹਿਆ ਸੀ, ਉਦੋਂ ਕਬੂਤਰ ਉਸ ਦੇ ਨਾਲ ਨਹੀਂ ਸੀ। ਇਸ ਲਾਪਰਵਾਹੀ ਕਾਰਨ ਉਸ ਨੂੰ ਵਿਭਾਗ ਵੱਲੋਂ ਨੋਟਿਸ ਜਾਰੀ ਹੋ ਗਿਆ। ਇਸ ਦੀ ਵਜ੍ਹਾ ਹੈ ਕਿ ਬੱਸ ਵਿੱਚ ਪਹਿਲਾਂ ਤੋਂ ਹੀ ਬਿਨਾ ਟਿਕਟ ਨਾਲ ਕਿਸੇ ਵੀ ਜਾਨਵਰ ਦੀ ਸਫ਼ਰ ਕਰਨ ਤੇ ਰੋਕ ਲੱਗ ਹੋਈ ਹੈ। ਇਸ ਲਈ ਕੰਡਕਟਰ ਨੂੰ ਜੁਰਮਾਨਾ ਹੋਇਆ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਇਹ ਨਿਯਮ 30 ਤੋਂ ਜ਼ਿਆਦਾ ਪੰਛੀਆਂ ਦੀ ਇਕੱਠੇ ਸਫ਼ਰ ਕਰਨ ਉੱਤੇ ਲਾਗੂ ਹੁੰਦਾ ਹੈ। ਇਸ ਦੇ ਨਾਲ ਯਾਤਰਾ ਕਰਨ ਉੱਤੇ ਕੋਈ ਪੈਸਾ ਨਹੀਂ ਦੇਣਾ ਹੋਵੇਗਾ।

LEAVE A REPLY