ਡੀਸੀ ਦੇ ਹੁਕਮਾਂ ਦੀ ਹੋ ਰਹੀ ਉਲੰਘਣਾ, ਕੀ ਪ੍ਰਸ਼ਾਸ਼ਨ ਉਡੀਕ ਰਿਹਾ ਹੈ ਜਾਨੀ-ਮਾਲੀ ਹੋਣ ਦਾ ਨੁਕਸਾਨ

0
455

ਜਲੰਧਰ (ਰਮੇਸ਼ ਗਾਬਾ) ਪਿਛਲੇ ਦਿਨੀ 7 ਸਤੰਬਰ 2017 ਡੀਸੀ ਵਰਿੰਦਰ ਕੁਮਾਰ ਸ਼ਰਮਾ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਜਲੰਧਰ ਦੇ ਪੇਂਡੂ ਖੇਤਰਾਂ ਵਿੱਚ ਪਸ਼ੂਆਂ ਦੇ ਮਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਝੁੰਡ ਦੀ ਸ਼ਕਲ ਵਿੱਚ ਇੱਧਰ-ਉੱਧਰ ਲਿਜਾਣ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਸੀ। ਪਰ ਇਕ ਹਫਤਾ ਬੀਤਣ ਦੇ ਬਾਵਜੂਦ ਅੱਜ 66 ਫੁੱਟੀ ਰੋਡ ਤੇ ਜਲੰਧਰ ਹਾਈਟਸ ਪੁਲਿਸ ਚੌਕੀ ਦੇ ਸਾਹਮਣੇ ਪੁਲਿਸ ਨਾਕੇ ਤੋਂ ਗੁਜਰਦਾ ਹੋਇਆ ਪਸ਼ੂਆਂ ਝੁੰਡ ਜੋ ਕਿ ਪੁਲਿਸ ਚੌਕੀ ਦੇ ਮੌਜੂਦ ਪੁਲਿਸ ਵਾਲੇ ਵੀ ਇਸ ਦੀ ਪ੍ਰਵਾਹ ਨਹੀ ਸਮਝਦੇ ਕਿ ਗੁੱਜਰਾਂ ਵੱਲੋਂ ਸ਼ਹਿਰ ਵੱਲ ਨੂੰ ਜਾ ਰਿਹਾ ਪਸ਼ੂਆਂ ਦਾ ਝੂੰਡ  ਰੋਕਿਆ ਜਾਣਾ ਇਕੱਲੇ  ਨਗਰ ਨਿਗਮ ਦੀ ਹੀ ਜਿੰਮੇਵਾਰੀ ਨਹੀ ਸਗੋਂ ਇਹ ਜਿੰਮੇਵਾਰੀ ਪੁਲਿਸ ਵਾਲਿਆਂ ਦੀ ਵੀ ਬਣਦੀ ਹੈ। ਪਰ ਪੁਲਿਸ ਵਾਲੇ ਡੀਸੀ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਉਨਾਂ ਦਾ ਰੋਕਣ ਦੀ ਜ਼ਹਿਮਤ ਨਹੀ ਉਠਾਉਣਾ ਚਾਹੁੰਦੇ। ਪ੍ਰਸ਼ਾਸ਼ਨ ਦੀ ਲਾਪ੍ਰਵਾਹੀ ਕਾਰਨ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਦਾ ਸੁਪਨਾ ਕਿਤੇ ਸੁਪਨਾ ਹੀ ਨਾ ਰਹਿ ਜਾਵੇ।

LEAVE A REPLY