ਸਿੰਗਾਪੁਰ ਨੂੰ ਮਿਲੀ ਪਹਿਲੀ ਮਹਿਲਾ ਰਾਸ਼ਟਰਪਤੀ

0
497

ਸਿੰਗਾਪੁਰ : ਸੰਸਦ ਦੀ ਸਾਬਕਾ ਸਪੀਕਰ ਅਤੇ ਪੀਪਲਜ਼ ਐਕਸ਼ਨ ਪਾਰਟੀ ਦੀ ਸੰਸਦ ਮੈਂਬਰ ਹਲੀਮਾ ਯਾਕੂਬ ਬੁੱਧਵਾਰ ਨੂੰ ਬਿਨਾਂ ਕਿਸੇ ਮੱਤਦਾਨ ਦੇ ਸਿੰਗਾਪੁਰ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਚੁਣ ਲਈ ਗਈ। ਅਧਿਕਾਰੀਆਂ ਨੇ ਹਲੀਮਾ (63) ਦੇ ਵਿਰੋਧੀਆਂ ਨੂੰ ਅਯੋਗ ਐਲਾਨ ਕੇ ਉਨ੍ਹਾਂ ਨੂੰ ਰਾਸ਼ਟਰਪਤੀ ਨਿਯੁਕਤ ਕਰ ਦਿੱਤਾ।ਦੱਖਣ ਪੂਰਬੀ ਏਸ਼ੀਆਈ ਦੇਸ਼ ਸਿੰਗਾਪੁਰ ‘ਚ ਰਾਸ਼ਟਰਪਤੀ ਕੋਲ ਸੀਮਤ ਸ਼ਕਤੀਆਂ ਹਨ। ਇਨ੍ਹਾਂ ‘ਚ ਕੁਝ ਸੀਨੀਅਰ ਅਧਿਕਾਰੀਆਂ ਦੀ ਨਿਯੁਕਤੀ ‘ਚ ਵੀਟੋ ਦਾ ਅਧਿਕਾਰ ਸ਼ਾਮਿਲ ਹੈ। ਸਿੰਗਾਪੁਰ ‘ਚ ਇਸ ਵਾਰੀ ਰਾਸ਼ਟਰਪਤੀ ਦਾ ਅਹੁਦਾ ਘੱਟ ਗਿਣਤੀ ਮੁਸਲਿਮ ਮਲਏ ਫਿਰਕੇ ਲਈ ਰਾਖਵਾਂ ਕਰ ਦਿੱਤਾ ਗਿਆ ਸੀ ਜਿਸ ਕਾਰਨ ਲੋਕਾਂ ‘ਚ ਨਾਰਾਜ਼ਗੀ ਵੀ ਸੀ। ਇਸ ਦੇ ਬਾਅਦ ਬਿਨਾਂ ਚੋਣ ਹਲੀਮਾ ਨੂੰ ਰਾਸ਼ਟਰਪਤੀ ਐਲਾਣਨ ਨਾਲ ਅੱਗ ਵਿਚ ਘਿਓ ਪਾਉਣ ਵਰਗਾ ਕੰਮ ਹੋਇਆ।ਸੋਸ਼ਲ ਮੀਡੀਆ ‘ਤੇ ਇਸ ਫ਼ੈਸਲੇ ਦੀ ਸਖ਼ਤ ਆਲੋਚਨਾ ਹੋ ਰਹੀ ਹੈ ਅਤੇ ਇਸ ਨੂੰ ਗ਼ੈਰ-ਲੋਕਤੰਤਿ੫ਕ ਦੱਸਿਆ ਜਾ ਰਿਹਾ ਹੈ। ਫੇਸਬੁੱਕ ‘ਤੇ ‘ਨੋਟ ਮਾਈ ਪ੍ਰੈਜ਼ੀਡੈਂਟ’ ਦੇ ਨਾਂ ਨਾਲ ਪੋਸਟ ਸਾਂਝੀ ਕੀਤੀ ਜਾ ਰਹੀ ਹੈ। ਆਪਣੀ ਚੋਣ ਦੇ ਬਾਅਦ ਹਲੀਮਾ ਨੇ ਕਿਹਾ ਕਿ ਮੈਂ ਸਾਰਿਆਂ ਲਈ ਰਾਸ਼ਟਰਪਤੀ ਹਾਂ। ਹਾਲਾਂਕਿ ਚੋਣ ਨਹੀਂ ਹੋਈ ਪਰ ਮੈਂ ਦੇਸ਼ ਦੀ ਸੇਵਾ ਲਈ ਵਚਨਬੱਧ ਹਾਂ।

LEAVE A REPLY