ਧਰਮਿੰਦਰ ਦੇ ਮੁੰਡਿਆਂ ਨੇ ਫਿਰ ਕੀਤਾ ਕਮਾਲ

0
506

ਨਵੀਂ ਦਿੱਲੀ: ਬੀਤੇ ਸ਼ੁੱਕਰਵਾਰ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਅਦਾਕਾਰ ਸਨੀ ਦਿਓਲ ਤੇ ਬੌਬੀ ਦਿਓਲ ਦੀ ਹਾਸਰਸ ਫ਼ਿਲਮ ‘ਪੋਸਟਰ ਬੁਆਏਜ਼’ ਨੇ ਪਹਿਲੇ ਹਫਤੇ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਹਾਲਾਂਕਿ, ਪਹਿਲੇ ਦਿਨ ਫ਼ਿਲਮ ਕੁਝ ਫਿੱਕੀ ਰਹੀ ਪਰ ਬਾਅਦ ਵਿੱਚ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਫ਼ਿਲਮ ਬਾਜ਼ਾਰ ਦੇ ਮਾਹਰ ਤਰਨ ਆਦਰਸ਼ ਨੇ ਟਵੀਟ ਕੀਤਾ ਕਿ ਇਸ ਫ਼ਿਲਮ ਨੇ ਬੀਤੇ ਤਿੰਨ ਦਿਨਾਂ ਵਿੱਚ ਕੁੱਲ ਸਵਾ ਸੱਤ ਕਰੋੜ ਦੀ ਕਮਾਈ ਕਰ ਲਈ ਹੈ। ਫ਼ਿਲਮ ਨੇ ਤੀਜੇ ਦਿਨ ਸਭ ਤੋਂ ਵੱਧ 3.10 ਕਰੋੜ ਕਮਾਏ। ਦੱਸਣਾ ਬਣਦਾ ਹੈ ਕਿ ‘ਪੋਸਟਰ ਬੁਆਏਜ਼’ ਵਿੱਚ ਅਦਾਕਾਰ ਸਨੀ ਦਿਓਲ ਤੇ ਬੌਬੀ ਦਿਓਲ ਤੋਂ ਇਲਾਵਾ ਸ਼੍ਰੇਅਸ ਤਲਪੜੇ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਇਹ ਤਲਪੜੇ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ਹੈ। ਇਹ 2014 ਵਿੱਚ ਬਣੀ ਮਰਾਠੀ ਫ਼ਿਲਮ ‘ਪੋਸਟਰ ਬੁਆਏਜ਼’ ਦਾ ਹੀ ਅਗਲਾ ਭਾਗ ਹੈ। ਇਸ ਫ਼ਿਲਮ ਰਾਹੀਂ ਦਿਓਲ ਭਰਾ ਲਗਪਗ 4 ਸਾਲਾਂ ਬਾਅਦ ਇਕੱਠੇ ਆ ਰਹੇ ਹਨ। ਇਹ ਫ਼ਿਲਮ ਦੀ ਸ਼ੁਰੂਆਤ ਹੈ ਅੱਗੇ ਵੇਖੋ ਕਿੰਨਾ ਚੰਗਾ ਪ੍ਰਦਰਸ਼ਨ ਕਰਦੀ ਹੈ।

LEAVE A REPLY