ਖਹਿਰਾ ਦਾ ਨਿਸ਼ਾਨੇ ‘ਤੇ ਰਮਨਜੀਤ ਸਿੱਕੀ!

0
501

ਜਲੰਧਰ (ਰਮੇਸ਼ ਗਾਬਾ) ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਨੇ ਸੋਮਵਾਰ ਨੂੰ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ‘ਤੇ ਕਈ ਗੰਭੀਰ ਇਲਜ਼ਾਮ ਲਾਏ। ਖਹਿਰਾ ਨੇ ਕਿਹਾ ਕਿ ਸਿੱਕੀ ਨੇ ਜਲੰਧਰ ਦੇ ਘੁੱਗਸ਼ੋਰ ਪਿੰਡ ‘ਚ 22 ਸਾਲ ਤੋਂ 5 ਏਕੜ ਜ਼ਮੀਨ ‘ਤੇ ਕਬਜ਼ਾ ਕੀਤਾ ਹੋਇਆ ਹੈ। ਖਹਿਰਾ ਨੇ ਕਿਹਾ ਕਿ ਕੈਪਟਨ ਨੇ ਜਿਵੇਂ ਰਾਣਾ ਗੁਰਜੀਤ ਸਿੰਘ ਨੂੰ ਬਚਾਇਆ ਹੈ, ਉਸੇ ਤਰ੍ਹਾਂ ਰਮਨਜੀਤ ਸਿੰਘ ਸਿੱਕੀ ਨੂੰ ਵੀ ਬਚਾ ਲੈਣਗੇ। ਖਹਿਰਾ ਨੇ ਕਿਹਾ ਕਿ ਸਿੱਕੀ ਦਾ ਪਿੰਡ ‘ਚ ਹੀ ਮਿਲਕ ਪਲਾਂਟ ਹੈ। ਉੱਥੇ ਸਿੱਕੀ ਨੇ ਪਿੰਡ ਦੀ ਪੰਜ ਏਕੜ ਜ਼ਮੀਨ ‘ਤੇ 22 ਸਾਲ ਤੋਂ ਕਬਜ਼ਾ ਕੀਤਾ ਹੋਇਆ ਹੈ। ਇਸ ਦਾ ਉਨ੍ਹਾਂ ਕੋਲ ਪੂਰਾ ਰੈਵੀਨਿਊ ਰਿਕਾਰਡ ਹੈ। ਸਿੱਕੀ ਦੇ ਪਿਤਾ ਕਪੂਰ ਸਿੰਘ ਦਾ ਟੈਨੇਂਟ ਖਾਣੇ ਵਿੱਚ ਹੈ। ਸਿੱਕੀ ਦੇ ਮਿਲਕ ਪਲਾਂਟ ਦਾ ਪਾਣੀ ਪੰਚਾਇਤ ਦੀ ਜ਼ਮੀਨ ‘ਤੇ ਛੱਡਿਆ ਹੈ। ਹਜ਼ਾਰਾਂ ਦੀ ਤਾਦਾਦ ਵਿੱਚ ਸਫੇਦੇ ਜਿੱਥੋਂ ਪੰਚਾਇਤ ਨੂੰ ਆਮਦਨ ਹੋਣੀ ਸੀ, ਗਲ ਗਏ ਹਨ। ਇਸ ਤੋਂ ਇਲਾਵਾ ਸਿੱਕੀ ਜ਼ਮੀਨ ‘ਚੋਂ ਗੈਰ ਕਾਨੂੰਨੀ ਮਾਈਨਿੰਗ ਵੀ ਕਰਦੇ ਹਨ। ਸਾਧੂ ਸਿੰਘ ਧਰਮਸੋਤ ਵੱਲੋਂ ਗੁਰਮੀਤ ਰਾਮ ਰਹੀਮ ਦੇ ਡੇਰੇ ‘ਤੇ ਵੋਟ ਮੰਗਣ ਜਾਣ ਦੀ ਗੱਲ ‘ਤੇ ਖਹਿਰਾ ਨੇ ਕਿਹਾ ਕਿ ਧਰਮਸੋਤ ਨੂੰ ਇਸ ਗੱਲ ‘ਤੇ ਮੁਆਫੀ ਮੰਗਣੀ ਚਾਹੀਦੀ ਹੈ। ਸੁਖਪਾਲ ਖਹਿਰਾ ਵੱਲੋਂ ਲਾਏ ਇਲਜ਼ਾਮਾਂ ‘ਤੇ ਜਦੋਂ ਰਮਨਜੀਤ ਸਿੱਕੀ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਦਾ ਮੋਬਾਈਲ ਨੌਟ ਰੀਚੇਬਲ ਸੀ। ਉਨ੍ਹਾਂ ਦੇ ਖਡੂਰ ਸਾਹਿਬ ਵਾਲੇ ਪੀਏ ਨੇ ਫੋਨ ‘ਤੇ ਕਿਹਾ ਕਿ ਸਿੱਕੀ ਸਾਹਿਬ ਦਾ ਕੋਈ ਹੋਰ ਨੰਬਰ ਪਤਾ ਕਰ ਲਵੋ।

LEAVE A REPLY