ਪੀਐਮਜੀ ਬੱਚਿਆਂ ਦਾ ਹਸਪਤਾਲ ਨੇ ਲਗਾਇਆ ਮੁਫਤ ਮੈਡਕੀਲ ਚੈਕਅਪ ਕੈਂਪ

0
281

ਜਲੰਧਰ (ਰਮੇਸ਼ ਗਾਬਾ) ਯੂਨੀਵਰਸਲ ਪਬਲਿਕ ਸਕੂਲ ਗੁਰੂ ਨਾਨਕ ਨਗਰ ਗੁਲਾਬ ਦੇਵੀ ਰੋਡ ਜਲੰਧਰ ਵਿਖੇ ਬੱਚਿਆਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾ. ਸੁਰਜੀਤ ਕੌਰ ਮਦਾਨ Child & New Born Specialist from PMG Children Hospital  ਨੇੜੇ ਆਦਰਸ਼ ਨਗਰ ਪੈਲੇਸ ਕਪੂਰਥਲਾ ਚੌਕ ਜਲੰਧਰ ਨੇ 165 ਵਿੱਦਿਆਰਥੀਆਂ ਦੀ ਮੈਡੀਕਲ ਚੈਕਅਪ ਕੀਤਾ। ਇਸ ਮੌਕੇ ਡਾ. ਸੁਰਜੀਤ ਕੌਰ ਮਦਾਨ ਨੇ ਮਾਪਿਆਂ ਨੂੰ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਣ ਲਈ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਕੁਲਦੀਪ ਕੌਰ ਅਤੇ ਪੂਰੇ ਸਟਾਫ ਨੇ ਇਸ ਮੈਡੀਕਲ ਕੈਂਪ ਸਹਾਰਨਾ ਕੀਤੀ ਅਤੇ ਪੀਐਮਜੀ ਬੱਚਿਆਂ ਦੇ ਹਸਪਤਾਲ ਵੱਲੋਂ ਬੱਚਿਆਂ ਨੂੰ ਪੈਨਸਿਲਾਂ, ਸਟੇਸ਼ਨਰੀ, ਮਿਠਾਈ ਵੀ ਵੰਡੀ ਗਈ। ਇਸ ਮੌਕੇ ਡਾ. ਸੁਰਜੀਤ ਮਦਨ ਨੇ ਦੱਸਿਆ ਕਿ Child & New Born Specialist from PMG Children Hospital,  ਵੱਲੋਂ ਹਰ ਵੀਰਵਾਰ ਨੂੰ ਬੱਚਿਆਂ ਲਈ ਮੁਫਤ ਮੈਡਕਲ ਕੈਂਪ ਲਗਾਇਆ ਜਾਂਦਾ ਹੈ।

LEAVE A REPLY