ਕੇਂਦਰੀ ਮੁਲਾਜ਼ਮਾਂ ਦੀ ਘੱਟੋ-ਘੱਟ ਤਨਖਾਹ ਹੋ ਸਕਦੀ ਹੈ 25,000 ਰੁਪਏ

0
548

ਨਵੀਂ ਦਿੱਲੀ — ਮੋਦੀ ਸਰਕਾਰ ਦੇਸ਼ ‘ਚ ਘੱਟੋ-ਘੱਟ ਤਨਖਾਹ ਨਿਸ਼ਚਿਤ ਕਰਨ ਬਾਰੇ ਬਹੁਤ ਗੰਭੀਰਤਾ ਨਾਲ ਸੋਚ ਰਹੀ ਹੈ। ਇਹ ਤਨਖਾਹ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੇ ਜਾਣ ਤੋਂ ਬਾਅਦ ਤੈਅ ਕੀਤੀ ਜਾ ਰਹੀ ਹੈ। ਜੇ ਇੰਝ ਹੁੰਦਾ ਹੈ ਤਾਂ ਕੇਂਦਰੀ ਮੁਲਾਜ਼ਮਾਂ ਲਈ ਦੇਸ਼ ‘ਚ ਘੱਟੋ-ਘੱਟ ਤਨਖਾਹ 25000 ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ।
ਇੰਝ ਮੁਲਾਜ਼ਮਾਂ ਲਈ ਇਹ ਦੀਵਾਲੀ ਦਾ ਤੋਹਫਾ ਸਾਬਤ ਹੋ ਸਕਦਾ ਹੈ। ਕੇਂਦਰੀ ਮੁਲਾਜ਼ਮਾਂ ਦੀ ਯੂਨੀਅਨ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਦੀ ਘੱਟੋ-ਘੱਟ ਤਨਖਾਹ ਜੋ ਇਸ ਸਮੇਂ 18000 ਰੁਪਏ ਹੈ, ਨੂੰ ਵਧਾ ਕੇ 25000 ਰੁਪਏ ਕੀਤਾ ਜਾਵੇ। ਸੰਭਵ ਹੈ ਕਿ ਇਹ ਫੈਸਲਾ 1 ਜਨਵਰੀ 2016 ਤੋਂ ਲਾਗੂ ਮੰਨਿਆ ਜਾਵੇ।

LEAVE A REPLY