ਅਕਸ਼ੈ ਬਣੇ ਦੇਸ਼ ਦੇ ਪਹਿਲੇ ਪ੍ਰੈਗਨੈਂਟ ਹੋਣ ਵਾਲੇ ਮਰਦ…

0
850

ਕਈ ਦਿਨਾਂ ਤੋਂ ਬਾਲੀਵੁੱਡ ਮਸ਼ਹੂਰ ਅਭਿਨੇਤਾ ਅਕਸ਼ੈ ਕੁਮਾਰ ਅਜੀਬੋ ਗਰੀਬ ਟਵੀਟ ਕਰ ਰਹੇ ਸਨ। ਕਦੇ ਕਹਿੰਦੇ ਕਿ ਖੱਟਾ ਖਾਣ ਦਾ ਮਨ ਕਰ ਰਿਹਾ ਹੈ ਤੇ ਕਦੇ ਕਹਿੰਦੇ ਹਨ ਨਰਵਸ ਹਾਂ ਤਾਂ ਕਦੇ ਪੇਟ ਵਿੱਚ ਕਿਕ ਸਟਾਰਟ ਹੋਣ ਦੀ ਗੱਲ ਕਰਦੇ ਹਨ। ਅਕਸ਼ੈ ਕੁਮਾਰ ਦੇ ਇਹ ਸਾਰੇ ਟਵੀਟ ਦੇਖ ਕੇ ਫੈਨਜ਼ ਕਈ ਤਰ੍ਹਾਂ ਦੀ ਉਮੀਦ ਲਗਾ ਰਹੇ ਸੀ ਪਰ ਇਸ ਸਸਪੈਂਸ ਤੋਂ ਪਰਦਾ ਉੱਠਣ ਵਾਲਾ ਹੈਜੀ ਹਾਂ , ਅਕਸ਼ੈ ਕੁਮਾਰ ਦੇ ਸਾਰੇ ਫੈਨਜ਼ ਦੇ ਲਈ ਖੁਸ਼ਖਬਰੀ ਹੈ ਕਿ ਉਹ ਪ੍ਰੈਗਨੈਂਟ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਅਕਸ਼ੈ ਅਤੇ ਪ੍ਰੈਗਨੈਂਟ। ਇਸ ਤੋਂ ਪਹਿਲਾਂ ਤੁਸੀ ਸੋਚੋ, ਅਸੀਂ ਸੱਚ ਤੋਂ ਪਰਦਾ ਚੁੱਕ ਦਿੰਦੇ ਹਾਂ ਕਿ ਅਸਲ ‘ਚ ਅਕਸ਼ੈ ਕੁਮਾਰ ਜਲਦ ਹੀ ਟੀ. ਵੀ. ‘ਤੇ ਕਾਮੇਡੀ ਸ਼ੋਅ ‘ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ਼’ ਨਾਲ ਕਮਬੈਕ ਕਰਨ ਵਾਲੇ ਹਨ। ਉਹ ਇਸ ਕਾਮੇਡੀ ਸ਼ੋਅ ਨੂੰ ਹੋਸਟ ਕਰਦੇ ਹੋਏ ਨਜ਼ਰ ਆਉਣਗੇ। ਸਟਾਰ ਪਲੱਸ ‘ਤੇ ਪ੍ਰਸਾਰਿਤ ਹੋਣ ਵਾਲਾ ਇਸ ਕਾਮੇਡੀ ਸ਼ੋਅ ਦਾ ਕੱਲ੍ਹ ਅਕਸ਼ੈ ਨੇ ਟਵਿੱਟਰ ‘ਤੇ ਪ੍ਰੋਮੋ ਰਿਲੀਜ਼ ਕੀਤਾ।ਸ਼ੋਅ ਦੇ ਪ੍ਰੋਮੋ ਵਿਚ ਅਕਸ਼ੈ ਪ੍ਰੈਗਨੈਂਟ ਨਜ਼ਰ ਆ ਰਿਹਾ ਹੈ। ਉਹ ਆਪਣੇ ਪੇਟ ਵਿਚ ਪਲ ਰਹੇ 6 ਬੱਚਿਆਂ ਦੇ ਉਤਸ਼ਾਹ ਨਾਲ ਦੁਨੀਆ ਵਿਚ ਆਉਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਕਿ ਉਹ ਬੱਚੇ ਦੁਨੀਆ ਦੇ ਸਭ ਤੋਂ ਵੱਡੇ ਕਾਮੇਡੀਅਨ ਬਣਨ। ਇਸ ਸ਼ੋਅ ਲਈ ਆਡੀਸ਼ਨ ਸ਼ੁਰੂ ਹੋ ਚੁੱਕੇ ਹਨ। ਇਸ ਕਾਮੇਡੀ ਸ਼ੋਅ ਵਿਚ ਅਕਸ਼ੈ ਦੇ ਨਾਲ ਸਵੀਡਿਸ਼ ਅਦਾਕਾਰਾ ਐਲੀ ਅਵਰਾਮ ਵੀ ਨਜ਼ਰ ਆਵੇਗੀ।

ਖਬਰਾਂ ਇਹ ਹਨ ਕਿ ਸੁਨੀਲ ਗਰੋਵਰ ਵੀ ਇਸ ਸ਼ੋਅ ਦਾ ਹਿੱਸਾ ਹੋ ਸਕਦੇ ਹਨ ਅਤੇ ਉਹ ਸੁਪਰ ਮੈਂਟਰ ਦਾ ਰੋਲ ਅਦਾ ਕਰਨਗੇ। ਸਟੈਂਡਪ ਕਾਮੇਡੀਅਨ ਜਾਕਿਰ ਖਾਨ ਅਤੇ ਲੇਖਕ ਹੁਸੈਲ ਦਲਾਲ ਵੀ ਇਸ ਸ਼ੋਅ ਵਿਚ ਨਜ਼ਰ ਆਉਣਗੇ। ਸਟਾਰ ਪਲੱਸ ‘ਤੇ ਆ ਰਿਹਾ ‘ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਸ਼ੋਅ ‘ਡਾਂਸ ਪਲੱਸ-3’ ਨੂੰ ਰਿਪਲੇਸ ਕਰੇਗਾ।ਸ ਦਈਏ ਕਿ ਇਹ ਉਹੀ ਆਈਕੋਨਿਕ ਸ਼ੋਅ ਹੈ, ਜਿਸਨੇ ਦੇਸ਼ ਨੂੰ ਰਾਜੂ ਸ਼੍ਰੀਵਾਸਤਵ, ਇਹਸਾਨ ਕੁਰੈਸ਼ੀ, ਸੁਨੀਲ ਪਾਲ ਅਤੇ ਕਪਿਲ ਸ਼ਰਮਾ ਵਰਗੇ ਦਿੱਗਜ਼ ਕਾਮੇਡੀਅਨ ਦਿੱਤੇ। ਅਕਸ਼ੈ ਇਸ ਤੋਂ ਪਹਿਲਾਂ ‘ਖਤਰੋਂ ਕੇ ਖਿਲਾੜੀ’ ਅਤੇ ‘ਡੇਅਰ ਟੂ ਡਾਂਸ’ ਵਰਗੇ ਸ਼ੋਅ ਨੂੰ ਹੋਸਟ ਕਰ ਚੁੱਕੇ ਹਨ

LEAVE A REPLY