ਲਾਇਲਪੁਰ ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਦੀ ਲਿਟਰੇਰੀ ਸੁਸਾਇਟੀ ਵੱਲ ਕੌਮੀ ਅਧਿਆਪਕ ਦਿਵਸ ਮਨਾਇਆ ਗਿਆ

0
337

ਜਲੰਧਰ (ਰਮੇਸ਼ ਗਾਬਾ)  ਲਾਇਲਪੁਰ ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਦੀ ਲਿਟਰੇਰੀ ਸੁਸਾਇਟੀ ਵੱਲੋਂ ਕੌਮੀ ਅਧਿਆਪਕ ਦਿਵਸ ਮੌਕੇ ਇੱਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ ਜਿਸ ਤਹਿਤ ਹੋਏ ਕਾਲਜ-ਪੱਧਰ ਦੇ ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ।ਵਿਭਾਗ ਦੇ ਮੁਖੀ ਅਤੇ ਕਾਲਜ ਰਜਿਸਟਰਾਰ ਪ੍ਰੋ: ਜਸਰੀਨ ਕੌਰ ਅਤੇ ਲਿਟਰੇਰੀ ਸੁਸਾਇਟੀ ਦੇ ਮੁਖੀ ਪ੍ਰੋ:(ਡਾ) ਮਨਮੀਤ ਸੋਢੀ ਵੱਲੋਂ ਮੁੱਖ ਮਹਿਮਾਨ ਕਾਲਜ ਦੇ ਪ੍ਰਿੰਸੀਪਲ ਡਾ: ਗੁਰਪਿੰਦਰ ਸਿੰਘ ਸਮਰਾ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ ।ਪ੍ਰੋਗਰਾਮ ਤਹਿਤ ਕਵਿਤਾ ਉਚਾਰਨ, ਫੈਂਸੀ ਡਰੈੱਸ ਅਤੇ ਗਰੁੱਪ ਡਾਂਸ ਦੇ ਮੁਕਾਬਲਿਆਂ ਤੋਂ ਇਲਾਵਾ, ਮੰਚ ਉੱਤੇ ਵਿਦਿਆਰਥੀਆਂ ਵੱਲੋਂ ਅੰਗ੍ਰੇਜ਼ੀ ਸਾਹਿਤ ਦੇ ਦੋ ਪ੍ਰਮੁੱਖ ਨਾਟਕਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਵੀ ਕੀਤੀ ਗਈ । ਮੁਕਾਬਲਿਆਂ ਵਿੱਚ ਜੇਤੂ ਰਹੇ ਬੱਚਿਆਂ ਨੂੰ ਇਨਾਮ ਮੁੱਖ ਮਹਿਮਾਨ ਪ੍ਰਿੰਸੀਪਲ ਡਾ: ਗੁਰਪਿੰਦਰ ਸਿੰਘ ਸਮਰਾ ਵੱਲੋਂ ਤਕਸੀਮ ਕੀਤੇ ਗਏ ਜਿਨਾਂ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਅਧਿਆਪਕ ਦਿਵਸ ਦੀ ਅਹਿਮੀਅਤ ਤੋਂ ਬਾਖੂਬੀ ਜਾਣੂ ਕਰਵਾਇਆ । ਲਿਟਰੇਰੀ ਸੁਸਾਇਟੀ ਦੇ ਮੁਖੀ ਪ੍ਰੋ:(ਡਾ) ਮਨਮੀਤ ਸੋਢੀ ਵੱਲੋਂ ਪ੍ਰੋਗਰਾਮ ਦੇ ਅੰਤ ਵਿੱਚ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਕਾਲਜ ਦੇ ਸਮੂਹ ਵਿਭਾਗ ਮੁਖੀਆਂ ਤੋਂ ਇਲਾਵਾ, ਪ੍ਰੋ: ਬਲਰਾਜ ਕੌਰ, ਪ੍ਰੋ: ਹਰੀ ਓਮ ਵਰਮਾ, ਪ੍ਰੋ: ਆਹੂਜਾ ਸੰਦੀਪ, ਪ੍ਰੋ: ਕੰਚਨ ਮਹਿਤਾ, ਪ੍ਰੋ: ਚਰਨਜੀਤ ਸਿੰਘ ਸਮੇਤ ਅੰਗ੍ਰੇਜ਼ੀ ਵਿਭਾਗ ਦੇ ਸਮੂਹ ਅਧਿਆਪਕ ਵੀ ਹਾਜ਼ਰ ਸਨ।

LEAVE A REPLY