ਦਿਹਾਤੀ ਪੁਲਿਸ ਵੱਲੋਂ ਨਜਾਇਜ ਅਸਲੇ ਸਮੇਤ 3 ਕਾਬੂ

0
221

ਜਲੰਧਰ (ਹਰਪ੍ਰੀਤ ਕਾਹਲੋਂ/ਕਰਨ) ਪ੍ਰੈਸ ਕਾਨਫਰੰਸ ਦੌਰਾਨ ਐਸ ਐਸ ਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀਆਈਏ ਸਟਾਫ-2 ਜਲੰਧਰ ਦੇ ਦਿਹਾਤੀ ਦੇ ਇੰਚਾਰਜ ਸ਼ਿਵ ਕੁਮਾਰ ਅਤੇ ਉਨਾਂ ਦੀ ਟੀਮ ਨੇ ਨਾਕੇਬੰਦੀ ਦੌਰਾਨ ਨਜਾਇਜ ਅਸਲੇ ਦੀ ਨੋਕ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ  ਵਿਅਕਤੀਆਂ ਮੁਹੰਮਦ ਸਾਹਿਬ ਵਾਸੀ ਅਮਰ ਗਾਰਡਨ, ਪਿੰਕੂ ਵਾਸੀ, ਰੇਰੂ ਪਿੰਡ ਅਤੇ ਜਵਾਹਰ ਰਾਏ ਵਾਸੀ ਅਮਰ ਗਾਰਡਨ ਜਲੰਧਰ ਨੂੰ ਕਾਬੂ ਕੀਤਾ ਹੈ। ਜਿਨਾਂ ਤੋਂ ਇਕ 7.65 ਐਮਐਮ 5 ਜਿਦਾ ਰਾਊਂਡ, ਇਕ ਪਿਸਤੌਲ 9 ਐਮਐਮ, 5 ਜ਼ਿੰਦਾ ਰਾਊਂਡ, ਦੋ ਮੋਟਰਸਾਈਕਲ ਬਰਾਮਦ ਕੀਤਾ ਗਿਆ। ਇਨਾਂ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

LEAVE A REPLY