‘ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਤਹਿਤ ਇਸ ਜ਼ਿਲੇ ‘ਚ ਵੀ ਅਫਵਾਹਾਂ ਦਾ ਦੌਰ ਸਰਗਰਮ, 20 ਹਜ਼ਾਰ ਤੋਂ ਵੱਧ ਲੋਕਾਂ ਨੇ ਕਰਵਾਈ

0
509

ਗੁਰਦਾਸਪੁਰ (ਰਵਿੰਦਰ ਕੌਰ)- ਬੇਟੀ ਬਚਾਓ, ਬੇਟੀ ਪੜਾਉ ਪ੍ਰੋਗਰਾਮ ਅਧੀਨ ਲੜਕੀਆਂ ਦੇ ਖਾਤੇ ਵਿਚ ਸਰਕਾਦੋ-ਦੋ ਲੱਖ ਰੁਪਏ ਜਮਾ ਕਰਵਾ ਰਹੀ ਹੈ ਪਤਾ ਨਹੀਂ ਕਿਸ ਨੇ ਇਹ ਅਫ਼ਵਾਹ ਫੈਲਾ ਦਿੱਤੀ, ਜਿਸ ਕਾਰਨ ਇਸ ਰਾਸ਼ੀ ਨੂੰ ਪ੍ਰਾਪਤ ਕਰਨ ਦੇ ਲਈ ਇਕ ਸੰਗਠਿਤ ਗਿਰੋਹ ਵਲੋਂ ਇਸ ਦੇ ਲਈ ਫਾਰਮ 200 ਤੋਂ 300 ਰੁਪਏ ਪ੍ਰਤੀ ਫਾਰਮ ਵੇਚੇ ਜਾ ਰਹੇ ਹਨ। ਜਦਕਿ ਪੋਸਟ ਆਫਿਸਾਂ ਵਿਚ ਵੀ ਇਹ ਫਾਰਮ ਜਮਾਂ ਕਰਵਾਉਣ ਵਾਲੇ ਵੱਡੀ ਗਿਣਤੀ ਵਿਚ ਲੋਕ ਪਹੁੰਚ ਕੇ ਧੱਕੇ ਖਾ ਰਹੇ ਹਨ। ਜ਼ਿਲਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਇਸ ਸੰਬੰਧੀ ਸਪਸ਼ੱਟ ਕਰ ਚੁੱਕੇ ਹਨ ਕਿ ਸਰਕਾਰ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ ਪਰ ਉਸ ਦੇ ਬਾਵਜੂਦ ਇਹ ਠੱਗੀ ਦਾ ਧੰਦਾ ਚਲ ਰਿਹਾ ਹੈ। ਗੁਪਤਚਰ ਏਜੰਸੀਆਂ ਅਜੇ ਤੱਕ ਇਸ ਗਿਰੋਹ ਦੇ ਇਕ ਵੀ ਮੈਂਬਰ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲ ਨਹੀਂ ਹੋਈ ਹੈ। ਗੁਰਦਾਸਪੁਰ ਪੋਸਟ ਆਫਿਸ ਵਿਚ ਵੀ ਅੱਜ ਸੈਂਕੜੇ ਲੋਕਾਂ ਦੇ ਫਾਰਮ ਜਮਾਂ ਕਰਵਾਉਣ ਦੇ ਲਈ ਆ ਜਾਣ ਦੇ ਕਾਰਨ ਪੋਸਟ ਆਫਿਸ ਕਰਮਚਾਰੀਆਂ ਨੇ ਮੁੱਖ ਗੇਟ ਹੀ ਬੰਦ ਕਰ ਦਿੱਤਾ।। ਇਸ ਸੰਬੰਧੀ ਇਕੱਠੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਗੁਰਦਾਸਪੁਰ, ਦੋਰਾਂਗਲਾ, ਬਹਿਰਾਮਪੁਰ , ਦੀਨਾਨਗਰ ਸਮੇਤ ਹੋਰ ਕਸਬਿਆਂ ਵਿਚ ਇਕ ਸੰਗਠਿਤ ਗਿਰੋਹ ਵਲੋਂ ਇਹ ਗੱਲ ਅੱਗ ਦੀ ਤਰ੍ਹਾਂ ਫੈਲਾ ਦਿੱਤੀ ਗਈ ਸੀ ਕਿ ਕੇਂਦਰ ਸਰਕਾਰ ਵਲੋਂ ਘੋਸ਼ਿਤ ਯੋਜਨਾਂ ਅਨੁਸਾਰ ਬੇਟੀ ਬਚਾਓ ਬੇਟੀ ਪੜਾਓ ਯੋਜਨਾ ਅਧੀਨ ਲੜਕੀਆਂ ਦੇ ਖਾਤਿਆਂ ਵਿਚ 2-2 ਲੱਖ ਰੁਪਏ ਜਮਾ ਕੀਤੇ ਜਾਣੇ ਹਨ।। ਇਕ ਦੋ ਦਿਨ ਵਿਚ ਹੀ ਇਸ ਗਿਰੋਹ ਨੇ ਇਹ ਅਫ਼ਵਾਹ ਅੱਗ ਦੀ ਤਰ੍ਹਾਂ ਇਲਾਕੇ ਵਿਚ ਫੈਲਾ ਦਿੱਤੀ ਅਤੇ ਇਸ ਸੰਬੰਧੀ ਫਾਰਮ ਵੀ ਦੁਕਾਨਾਂ ਤੇ ਪਹੁੰਚਾ ਦਿੱਤੇ। ਅਫ਼ਵਾਹ ਵਿਚ ਇਹ ਕਿਹਾ ਜਾ ਰਿਹਾ ਸੀ ਕਿ ਫਾਰਮ ਭਰ ਕੇ ਪੋਸਟ ਆਫਿਸ ਵਿਚ ਜਮਾਂ ਕਰਵਾਏ ਜਾਣੇ ਹਨ ਅਤੇ ਫਾਰਮ ਭਰਨ ਵਾਲਿਆਂ ਦੀ ਲੜਕੀ ਦੇ ਨਾਮ ਤੇ ਦੋ ਲੱਖ ਰੁਪਏ ਖਾਤੇ ਵਿਚ ਪਾ ਦਿੱਤੇ ਜਾਣਗੇ। ਇਹੀ ਕਾਰਨ ਹੈ ਕਿ ਇਹ ਫਾਰਮ 200 ਤੋਂ 300 ਰੁਪਏ ਤੱਕ ਵਿਕ ਗਏ। ਦੂਜੇ ਪਾਸੇ ਪੋਸਟ ਆਫਿਸਾਂ ਵਿਚ ਵੱਡੀ ਗਿਣਤੀ ਵਿਚ ਲੋਕ ਫਾਰਮ ਜਮਾਂ ਕਰਵਾਉਣ ਦੇ ਲਈ ਆ ਰਹੇ ਹਨ ਅਤੇ ਕੁਝ ਸਥਾਨਾਂ ‘ਤੇ ਤਾਂ ਇਹ ਫਾਰਮ ਜਮਾਂ ਕਰਵਾਉਣ ਦੇ ਨਾਮ ਤੇ ਭੀੜ ਜ਼ਿਆਦਾ ਹੋਣ ਦੇ ਕਾਰਨ ਲੋਕ ਆਪਸ ਵਿਚ ਹੀ ਉਲਝ ਪਏ। ਪੋਸਟ ਆਫਿਸਾਂ ਦੇ ਕਰਮਚਾਰੀ ਫਾਰਮ ਜਮਾਂ ਕਰਵਾਉਣ ਵਾਲੇ ਲੋਕਾਂ ਨੂੰ ਸਪਸ਼ੱਟ ਕਹਿ ਰਹੇ ਹਨ ਕਿ ਅਜਿਹੀ ਕੋਈ ਯੋਜਨਾਂ ਕੇਂਦਰ ਜਾਂ ਰਾਜ ਸਰਕਾਰ ਦੀ ਨਹੀਂ ਹੈ ਪਰ ਪਤਾ ਨਹੀਂ ਇਹ ਕਿਸ ਨੇ ਅਫ਼ਵਾਹ ਫੈਲਾ ਦਿੱਤੀ ਹੈ ਕਿ ਲੋਕ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਹਜ਼ਾਰਾਂ ਦੀ ਗਿਣਤੀ ਵਿਚ ਇਹ ਫਾਰਮ ਵਿਕ ਚੁੱਕੇ ਹਨ ਅਤੇ ਨਾ ਤਾਂ ਵੇਚਣ ਵਾਲੇ ਕੁਝ ਦੱਸ ਰਹੇ ਹਨ ਅਤੇ ਨਾ ਹੀ ਕੋਈ ਅਧਿਕਾਰੀ ਇਸ ਸੰਬੰਧੀ ਦੱਸ ਰਿਹਾ ਹੈ ਕਿ ਇਹ ਕਿਵੇ ਹੋਇਆ।
ਕੀ ਸਥਿਤੀ ਹੈ ਗੁਰਦਾਸਪੁਰ ਪੋਸਟ ਆਫਿਸ ਦੀ
ਗੁਰਦਾਸਪੁਰ ਪੋਸਟ ਆਫਿਸ ਵਿਚ ਅੱਜ ਸੈਂਕੜੇ ਲੋਕ ਇਹ ਫਾਰਮ ਜਮਾਂ ਕਰਵਾਉਣ ਦੇ ਲਈ ਪਹੁੰਚੇ ਪਰ ਪੋਸਟ ਆਫਿਸ ਕਰਮਚਾਰੀਆਂ ਨੇ ਸਪਸ਼ੱਟ ਕੀਤਾ ਕਿ ਅਜਿਹੀ ਕੋਈ ਯੋਜਨਾਂ ਸਰਕਾਰ ਦੀ ਨਹੀਂ ਹੈ ਅਤੇ ਨਾ ਹੀ ਇਹ ਫਾਰਮ ਜਮਾਂ ਕਰ ਸਕਦੇ ਹਨ ਪਰ ਲੋਕ ਇਸ ਗੱਲ ਨੂੰ ਸਵੀਕਾਰ ਕਰਨ ਦੇ ਲਈ ਤਿਆਰ ਨਹੀਂ ਸੀ ਅਤੇ ਸ਼ੋਰ ਮਚਾਉਣ ਲੱਗੇ। ਜਿਸ ਕਾਰਨ ਪੋਸਟ ਆਫਿਸ ਕਰਮਚਾਰੀਆਂ ਨੇ ਪੋਸਟ ਆਫਿਸ ਇਮਾਰਤ ਵਿਚ ਜਾਣ ਵਾਲਾ ਰਸਤਾ ਹੀ ਬੰਦ ਕਰ ਦਿੱਤਾ। ਪਰ ਲੋਕ ਇਨ•ੇ ਗੁੰਮਰਾਹ ਹੋ ਚੁੱਕੇ ਹਨ ਕਿ ਉਹ ਪੈਸੇ ਖਰਚ ਕੇ ਪੋਸਟ ਮਾਸਟਰ ਦੇ ਨਾਮ ਤੇ ਰਜਿਸਟਰ ਪੱਤਰ ਕਰਵਾ ਰਹੇ ਹਨ। ਜਿਸ ਨਾਲ ਲੋਕਾਂ ਨੂੰ ਤਾਂ ਨੁਕਸਾਨ ਹੋਵੇਗਾ ਪਰ ਪੋਸਟ ਆਫਿਸ ਵਾਲਿਆਂ ਦੀ ਆਮਦਨ ਬਹੁਤ ਵੱਧ ਗਈ ਹੈ।
ਕੀ ਕਹਿੰਦੇ ਹਨ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਭੁਪਿੰਦਰ ਜੀਤ ਸਿੰਘ ਵਿਰਕ
ਇਸ ਸੰਬੰਧੀ ਜਦ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਭੁਪਿੰਦਰਜੀਤ ਸਿੰਘ ਵਿਰਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਮਾਮਲਾ ਜ਼ਿਲਾ ਪ੍ਰਸ਼ਾਸ਼ਨ ਦੇ ਧਿਆਨ ਵਿਚ ਹੈ ਪਰ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਤਰ•ਾਂ ਦੀ ਗੁੰਮਰਾਹ ਕਰਨ ਵਾਲੀ ਅਫ਼ਵਾਹਾਂ ਤੋਂ ਸਰਗਰਮ ਰਹਿਣ। ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਗਿਰੋਹ ਦੇ ਮੈਂਬਰ ਜੇਲ ਦੀਆਂ ਸਲਾਖਾਂ ਦੇ ਪਿਛੇ ਹੋਣਗੇ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਠੱਗੀ ਕਰਨ ਵਾਲੇ ਠੱਗੀ ਦਾ ਕੋਈ ਨਾ ਕੋਈ ਰਸਤਾ ਕੱਢ ਲੈਦੇ ਹਨ ਪਰ ਠੱਗੀ ਕਰਨ ਵਾਲੇ ਇੰਨੇ ਚੁਸਤ ਨਹੀਂ ਹਨ ਜਿੰਨੇ ਕਿ ਲੋਕ ਇਸ ਤਰ੍ਹਾਂ ਦੇ ਠੱਗਾਂ ਦੇ ਝਾਂਸੇ ਵਿਚ ਆ ਜਾਂਦੇ ਹਨ।

LEAVE A REPLY