ਐਮ.ਜੀ.ਐਨ. ਰੇਨਬੋ ਆਦਰਸ਼ ਨਗਰ ਵਿਖੇ ‘ਮਾਸਟਰ ਸ਼ੈਫ ਐਕਟਿਵਟੀ’ ਦਾ ਆਯੋਜਨ

0
88

ਜਲੰਧਰ (ਰਮੇਸ਼ ਗਾਬਾ) ਐਮ.ਜੀ.ਐਨ. ਰੇਨਬੋ ਆਦਰਸ਼ ਨਗਰ ਜਲੰਧਰ ਵਿਚ ‘ਮਾਸਟਰ ਸ਼ੈਫ ਐਕਟਿਵਟੀ’ ਕਰਵਾਈ ਗਈ। ਇਸ ਵਿਚ ਐਲ.ਕੇ.ਜੀ. ਅਤੇ ਯੂ.ਕੇ.ਜੀ ਦੇ ਵਿਦਆਰਥੀਆਂ ਨੇ ਭਾਗ ਲਿਆ ! ਐਲ.ਕੇ.ਜੀ ਦੇ ਵਿਦਿਆਰਥੀਆਂ ਦੁਆਰਾ ‘ ਬੀਨ ਡਿਲਾਈਟ “ ਅਤੇ ‘ ਫਰੂਟ ਚਾਟ’ ਬਣਾਈ ਗਈ ਅਤੇ ਯੂ.ਕੇ.ਜੀ. ਵਲੋਂ ਵੱਖ ਤਰਾਂ ਦੇ ਡਰਿੰਕਸ ਜਿਵੇਂ ਮਸਾਲਾ ਲੱਸੀ,ਚਾਕਲੇਟ ਸ਼ੇਕ,ਸਟ੍ਰਾਬੇਰੀ ਸ਼ੇਕ,ਨੀਂਬੂ ਪਾਣੀ ਆਦਿ ਬਣਾਏ ਗਏ । ਬੱਚਿਆਂ ਨੂੰ ਸਬਜ਼ੀਆਂ ਅਤੇ ਫਲਾਂ ਦੀ ਮਹੱਤਤਾ ਅਤੇ ਉਹਨਾਂ ਵਿਚ ਪਾਏ ਜਾਂਦੇ ਪੋਸ਼ਟਿਕ ਤੱਤਾਂ ਬਾਰੇ ਜਾਣਕਾਰੀ ਦਿਤੀ ਗਈ । ਬੱਚਿਆਂ ਨੂੰ ਇਹ ਵੀ ਦਸਿਆ ਗਿਆ ਕਿ ਉਹਨਾਂ ਨੂੰ ਕੋਲਡ ਡਰਿੰਕਸ ਤੋਂ ਬਚਣਾ ਚਾਹੀਦਾ ਹੈ । ਅਤੇ ਨਿੰਬੂ ਪਾਣੀ ਅਤੇ ਲੱਸੀ ਨੂੰ ਤਰਜੀਹ ਦੇਣੀ ਚਾਹੀਦੀ ਹੈ । ਬੱਚੇ ਸਾਰਾ ਸਮਾਨ ਘਰੋਂ ਲੈਕੇ ਆਏ ਸਨ । ਅਤੇ ਉਹਨਾਂ ਨੇ ਅਧਿਆਪਕਾਂ ਦੀ ਨਿਗਰਾਨੀ ਵਿਚ ਸਾਰੀਆਂ ਚੀਜਾਂ ਤਿਆਰ ਕੀਤੀਆਂ ਨੰਨੇ ਬੱਚੇ ਐਪਰੇਨ ਸ਼ੈਫ ਕੈਪਸ ਪਾਕੇ ਬਹੁਤ ਖੁਸ਼ ਨਜਰ ਆ ਰਹੇ ਸਨ। ਸਕੂਲ ਪ੍ਰਿਸੀਪਲ ਗੁਨਮੀਤ  ਕੌਰ ਜੀ ਨੇ ਬੱਚਿਆਂ ਦੀ ਹੌਂਸਲਾ ਅਫਹਜਾਈ ਕੀਤੀ ਅਤੇ ਉਹਨਾਂ ਨੂੰ ਪੋਸ਼ਟਿਕ ਆਹਾਰ ਖਾਨ ਬਾਰੇ ਪ੍ਰੇਰਿਆ ਇਸ ਮੌਕੇ ਰੈਨਬੋ ਇੰਚਾਰਜ ਮਿਸ ਦੀਪਤੀ ਕੌਸ਼ਲ ਅਤੇ ਵਿਚੇ ਪ੍ਰੰਸੀਪਲ ਕੇ.ਇਸ ਰੰਧਾਵਾ ਜੀ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ।

LEAVE A REPLY