ਐਮਜੀਐਨ ਰੇਨਬੋ ਆਦਰਸ਼ ਨਗਰ ਜਲੰਧਰ ਵਿੱਚ ਹਿੰਦੀ ਕਵਿਤਾ ਉਚਾਰਣ ਮੁਕਾਬਲੇ ਕਰਵਾਏ

0
808

ਜਲੰਧਰ (ਰਮੇਸ਼ ਗਾਬਾ) ਐਮਜੀਐਨ ਰੇਨਬੋ ਆਦਰਸ਼ ਨਗਰ ਜਲੰਧਰ ਵਿੱਚ ਨਰਸਰੀ ਜਮਾਤ ਦੇ ਵਿਦਿਆਰਥੀਆਂ ਦੇ ਹਿੰਦੀ ਕਵਿਤਾ ਉਚਾਰਣ ਮੁਕਾਬਲੇ ਕਰਵਾਏ ਗਏ। ਇਸ ਵਿੱਚ ਬੱਚਿਆਂ ਨੇ ਆਪਣੀਆਂ ਕਵਿਤਾਵਾਂ ਰਾਂਹੀ ਆਪਣੀ ਪ੍ਰਤੀਭਾ ਦਾ ਕਮਾਲ ਦਿਖਾਇਆ। ਉਨਾਂ ਨੇ ਬਹੁਤ ਹੀ ਸੰਵੇਦਨਸ਼ੀਲ ਵਿਸ਼ਿਆਂ ਤੇ ਕਵਿਤਾਵਾਂ ਬੋਲੀਆਂ, ਜਿਨਾਂ ਵਿਚੋਂ ਪ੍ਰਮੁੱਖ ਜੀਐਸਟੀ, ਕਾਂਟੋ ਮੇਂ ਭੀ ਉਗ ਜਾਤੇ ਹੈਂ ਫੂਲ, ਜਾਨਵਰੋਂ ਕਾ ਖੇਲ, ਸੇਬ ਹੈ ਨਿਆਰਾ, ਮੇਰੀ ਪਿਆਰੀ ਧਰਤੀ ਮਾਂ, ਪਿਆਸ ਲੱਗੀ ਤੋਂ ਪੀਓ ਪਾਣੀ ਆਦਿ ਸਨ। ਉਨਾਂ ਦੀ ਪ੍ਰਤਿਭਾ ਨੂੰ ਪਰਖਣ ਵਾਸਤੇ ਜੱਜਾਂ ਦੀ ਭੂਮਿਕਾ ਰੀਆ ਅਤੇ ਰੁਪਿੰਦਰ ਕੌਰ ਨੇ ਨਿਭਾਈ।  ਇਸ ਮੌਕੇ ਸਕੂਲ ਪ੍ਰਿੰਸੀਪਲ ਗੁਨਮੀਤ ਕੌਰ, ਵਾਇਸ ਪ੍ਰਿੰਸੀਪਲ ਕੇ ਐਸ ਰੰਧਾਵਾ ਅਤੇ ਇੰਚਾਰਜ ਪ੍ਰਾਇਮਰੀ ਸੁਸ਼ਮਾ ਪਰਹਾਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪ੍ਰਿੰਸੀਪਲ ਗੁਨਮੀਤ ਕੌਰ ਨੇ ਬੱਚਿਆਂ ਦੀ ਪ੍ਰਤੀਭਾ ਦੀ ਸ਼ਲਾਘਾ ਕੀਤੀ। ਅੰਤ ਵਿੱਚ ਰੇਨਬੋ ਇੰਚਾਰਜ ਦੀਪਤੀ ਕੌਸਲ ਨੇ ਜੇਤੂ ਬੱਚਿਅੰ ਨੂੰ ਇਨਾਮ ਵੰਡੇ।

LEAVE A REPLY