ਐਮਜੀਐਨ ਆਦਰਸ਼ ਨਗਰ ਜਲੰਧਰ ਇੰਟਰੈਕਟ ਕਲੱਬ ਦੁਆਰਾ ਸਹੁੰ-ਚੁੱਕ ਸਮਾਰੋਹ ਆਯੋਜਿਤ

0
464

ਜਲੰਧਰ (ਰਮੇਸ਼ ਗਾਬਾ) ਐਮਜੀਐਨ ਪਬਲਿਕ ਸਕੂਲ ਆਦਰਸ਼ ਨਗਰ ਵਿੱਚ ਇੰਟਰੈਕਟ ਕਲੱਬ ਵੱਲੋਂ ਸਾਲ 2017-18 ਨਵੀਂ ਸਹੁੰ-ਚੁੱਕ ਸਮਾਰੋਹ ਦਾ ਪ੍ਰਬੰਧ ਰੋਟਰੀ ਕਲੱਬ ਜਲੰਧਰ ਸਾਊਥ 3070 ਦੀ ਅਗਵਾਈ ਹੇਠ ਕਰਵਾਇਆ ਗਿਆ। ਰੋਟਰੀ ਕਲੱਬ ਦੀ ਪ੍ਰਧਾਨ ਸਿਮਰਨ ਸਚਦੇਵਾ ਨੇ ਨਵੀਂ ਸਥਾਪਤ ਕੀਤੀ ਗਈ ਟੀਮ ਨੂੰ ਡਿਊਟੀ ਸਬੰਧੀ ਚਿੰਨ ਦੇ ਕੇ ਸਨਮਾਨਿਤ ਕੀਤਾ। ਸਭਾ ‘ਚ ਉਪਸਥਿਤ ਐਮਜੀਐਨ ਐਜੂਕੇਸ਼ਨ ਟਰੱਸਟ ਦੀ ਡਾਇਰੈਕਟਰ ਸਤਵੰਤ ਗਾਖਲ ਨੇ ਇਸ ਨਵੀਂ ਬਣੀ ਟੀਮ ਨੂੰ ਵਧਾਈ ਦਿੰਦਿਆਂ ਹੋਇਆ ਭਵਿੱਖ ਵਾਸਤੇ ਆਪਣੀਆਂ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਉਨਾਂ ਨਾਲ ਟੀਮ ਦੀ ਸਚਿਵ ਰੇਨੂੰ, ਪ੍ਰੋਜੈਕਟ ਡਾਇਰੈਕਟਰ ਡਾ. ਕੁੰਜ ਲਾਲਵਾਨੀ, ਪ੍ਰਿੰਸੀਪਲ ਗੁਨਮੀਤ ਕੌਰ, ਵਾਇਸ ਪ੍ਰਿੰਸੀਪਲ ਕੇ ਐਸ ਰੰਧਾਵਾ, ਇੰਚਾਰਜ ਪ੍ਰਾਇਮਰੀ ਵਿੰਗ ਸੁਸ਼ਮਾ ਪ੍ਰਹਾਰ, ਮੁੱਖੀ ਰੇਨਬੋਂ ਵਿੰਗ ਦੀਪਤੀ ਕੌਸਲ ਅਤੇ ਹੋਰ ਸਾਥੀ ਮੌਜੂਦ ਸਨ।

LEAVE A REPLY