ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਟੈਲੰਟਮ ਫੇਰੋ ਵਿੱਚ ਵਿਦਿਆਰਥੀਆਂ ਨੇ ਦਿਖਾਏ ਜੋਹਰ

0
350

ਜਲੰਧਰ (ਰਮੇਸ਼ ਗਾਬਾ) ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮਕਸੂਦਾਂ ਕੈਂਪਸ ਵਿੱਚ ਟੈਲੇਂਟਮ ਫੇਰੋ ਦਾ ਆਯੋਜਨ ਕੀਤਾ ਗਿਆ। ਸੀਟੀ ਇੰਸਟੀਚਿਊਟ ਆਫ਼ ਟੈਕਨੋਲਜੀ ਐਂਡ ਰਿਸਰਚ (ਸੀਟੀਆਈਟੀਆਰ) ਵੱਲੋ ਆਯੋਜਿਤ ਟੈਲੇਂਟਮ ਫੇਰੋ ਵਿੱਚ 7 ਪ੍ਰੋਗਰਾਮ ਰੱਖੇ ਗਏ ਸਨ, ਜਿਸ ਵਿੱਚ ਟਰਬਨ ਟਾਇੰਗ, ਮੈਂਹਦੀ, ਫੈਸ਼ਨ ਸ਼ੋ, ਸਿੰਗਗਿੰਗ, ਰੰਗੋਲੀ, ਡਾਂਸ ਅਤੇ ਰੈਪ ਦੇ ਕੰਪੀਟੀਸ਼ਨ ਕਰਵਾਏ ਗਏ ਸਨ। ਇਸਦਾ ਆਰੰਭ ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ, ਮਕਸੂਦਾਂ ਕੈਂਪਸ ਦੀ ਡਾਇਰੈਕਟਰ ਸ਼੍ਰੀ ਜਸਦੀਪ ਕੌਰ ਨੇ ਕੀਤਾ। ਫੈਸ਼ਨ ਸ਼ੋ ਨੂੰ ਬੀਟੈਕ ਸੀਐਸਸੀ ਦੀ ਸੋਨਿਆ ਅਤੇ ਪੂਨੀਤ ਨੇ ਜਿੱਤਿਆ। ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ ਨੇ ਕਿਹਾ ਕਿ ਸਿੱਖਿਆ ਦੇ ਨਾਲ ਨਾਲ ਵਿਦਿਆਰਥੀਆਂ ਦੇ ਟੈਲੰਟ ‘ਤੇ ਵੀ ਪੂਰਾ ਜ਼ੋਰ ਦਿੱਤਾ ਜਾਂਦਾ ਹੈ। ਇਸ ਤਰਾਂ ਦੇ ਸਮਾਗਮਾਂ ਦੇ ਨਾਲ ਵਿਦਿਆਰਥੀਆਂ ਦਾ ਹੋਸਲਾ ਅਤੇ ਵਿਸ਼ਵਾਸ ਵੱਧਾਦਾ ਹੈ। ਟੀਚਰਾ ਵਲੋਂ ਵਿਦਿਆਰਥੀਆਂ ਦੇ ਟੈਲੰਟ ਨੂੰ ਹੋਰ ਵੱਧੀਆ ਬਣਾਇਆ ਜਾ ਰਿਹਾ ਹੈ ਅਤੇ ਸਮੇਂ ਸਮੇਂ ‘ਤੇ ਵਿਦਿਆਰਥੀਆਂ ਦੀ ਕਲਾਵਾਂ ਨੂੰ ਨਖੇਰਣ ਲਈ ਸਹੂਲਤਾਵਾਂ ਮੁਹੱਈਆਂ ਕਰਵਾਈਆਂ ਜਾਂਦੀਆ ਹਨ। ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੇ ਟੈਲੰਟ ਦੇ ਨਾਲ ਸਿੱਖਿਆ ‘ਤੇ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਡੈਡੀਕੇਸ਼ਨ ਅਤੇ ਅਨੁਸ਼ਾਸਨ ਨਾਲ ਆਪਣੀ ਪ੍ਰਤੀਭਾ ਨੂੰ ਵੱਧੀਆ ਬਣਾਉਣ ਦੀ ਸਲਾਹ ਦਿੱਤੀ। ਨਾਲ ਹੀ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਕਲਾਵਾਂ ਦੀ ਤਰੀਫ਼ ਕੀਤੀ ਅਤੇ ਉਨ੍ਹਾਂ ਨੂੰ ਪੁਰਸਕਾਰਾਂ ਨਾਲ ਨਵਾਜਿਆ।

LEAVE A REPLY