ਐਮਜੀਐਨ ਆਦਰਸ਼ ਨਗਰ ਦੇ ਵਿਦਿਆਰਥੀਆਂ ਵੱਲੋਂ ਐਨਟੀਐਸਈ ਵਿੱਚ ਰਾਸ਼ਟਰੀ ਪੱਧਰ ਤੇ ਮੱਲਾਂ

0
297

ਜਲੰਧਰ (ਰਮੇਸ਼ ਗਾਬਾ) ਐਮਜੀਐਨ ਪਬਲਿਕ ਸਕੂਲ ਆਦਰਸ਼ ਨਗਰ ਦੇ ਤਿੰਨ ਵਿਦਿਆਰਥੀਆਂ ਗੁਰਬਾਜ ਸਿੰਘ, ਪੁਲਕਿਤ ਮਹਾਜਨ,ਉਸਨੀਕ ਸਿੰਘ ਨੇ ਐਨਟੀਐਸਈ ਵਿੱਚ ਰਾਸ਼ਟਰੀ ਪੱਧਰ ਤੇ ਪ੍ਰਾਪਤੀ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਐਮਜੀਐਨ ਐਜੂਕੇਸ਼ਨ ਟਰੱਸਟ ਦੇ ਸਕੱਤਰ ਸ. ਜਰਨੈਲ ਸਿੰਘ ਪਸਰੀਚਾ ਨੇ ਵਿਦਿਆਰਥੀਆ ਦੀ ਪ੍ਰਸੰਸਾ ਕੀਤੀ ਤੇ ਸਕੂਲ ਮੈਨੇਜਰ  ਰਮਨੀਕ ਸਿੰਘ ਕਲੜਾ, ਪ੍ਰਿੰਸੀਪਲ ਗੁਨਮੀਤ ਕੌਰ, ਵਾਇਸ ਪ੍ਰਿੰਸੀਪਲ ਕੇ ਐਸ ਰੰਧਾਵਾ ਨੇ ਵਿਦਿਆਰਥੀਆਂ ਦੀ ਇਸ ਰਾਸ਼ਟਰੀ ਪੱਧਰ ਦੀ ਉਪਲੱਭਧੀ ਤੇ ਵਧਾਈ ਦਿੰਦਿਆਂ ਉਨਾਂ ਨੂੰ ਅੱਗੇ ਵੱਧਣ ਲਈ ਉਤਸ਼ਾਹਿਤ ਕੀਤਾ।

LEAVE A REPLY