ਕਮਲਜੀਤ ਭਾਟੀਆ ਨੇ ਰਸੀਲਾ ਨਗਰ ਆਸ਼ਰਮ ਕੁਟੀਆ ਰੋਡ ਤੇ ਲਗਾਏ ਪੌਦੇ

0
414

ਜਲੰਧਰ (ਰਮੇਸ਼ ਗਾਬਾ) ਪੌਦੇ ਲਗਾਉਣ ਦੀ ਕੜੀ ਨੂੰ ਜਾਰੀ ਕਰਦੇ ਹੋਏ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਵੱਲੋਂ ਭਾਰਤ ਵਿਕਾਸ ਪਰਿਸ਼ਦ ਨੌਜਵਾਨ ਸੁਧਾਰ ਸਭਾ ਦਿਸ਼ਾ ਦੀਪ ਸੰਸਥਾ ਦੇ ਸਹਿਯੋਗ ਨਾਲ ਰਸੀਲਾ ਨਗਰ ਆਸ਼ਰਮ ਕੁਟੀਆ ਰੋਡ ਵਾਰਡ ਨੰ. 46 ਬਸਤੀ ਦਾਨਿਸ਼ਮੰਦਾ ਵਿੱਚ ਪੌਦੇ ਲਗਾਏ ਗਏ ਅਤੇ ਆਸ਼ਰਮ ਵਿੱਚ 125 ਬੂਟੇ 50 ਪਲਾਂਟਸ ਲਗਾਏ ਗਏ। ਇਸ ਮੌਕੇ ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਸੰਸਥਾ ਦੇ ਸਹਿਯੋਗ ਸਦਕਾ 5000 ਤੋਂ ਵੀ ਵੱਧ ਪਲਾਂਟਸ ਲਗਵਾਉਂਗਾ। 26 ਨੂੰ ਬੋਹੜ ਵਾਲਾ ਚੌਰ ਬਸਤੀ ਗੁਜ਼ਾ ਅਤੇ 27 ਨੂੰ ਬੱਬੂ ਜਗਜੀਵਨ ਰਾਮ ਚੌਕ ਵਿੱਚ ਰਾਧਾ ਸਵਾਮੀ ਸਤਿਸੰਗ ਘਰ ਤੋਂ ਬਸਤੀ ਦਾਨਿਸ਼ਮੰਦਾ ਰੋਡ ਤੇ ਸਾਗਵਾਨ ਦੇ ਬੂਟੇ ਲਗਾਏ ਜਾਣਗੇ। ਜਿਸ ਵਿੱਚ ਵੱਡਾ ਸਹਿਯੋਗ ਡੇਰੇ ਦੀ ਮੈਨੇਜਮੈਂਟ ਅਤੇ ਸੰਗਤ ਦਾ ਹੋਵੇਗਾ। ਭਾਟੀਆ ਨੇ ਕਿਹਾ ਕਿ ਕੋਈ ਆਪਣੇ ਇਲਾਕੇ ਵਿੱਚ ਵਿੱਚ ਪੌਦੇ ਲਗਾਉਣਾ ਚਾਹੁੰਦਾ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਅਤੇ ਸਾਰਾ ਇੰਤਜਾਮ ਮੇਰੇ ਵੱਲੋਂ ਹੋਵੇਗਾ। ਇਸ ਮੌਕੇ ਡਾ. ਰਾਜੇਸ਼ ਮੰਨਣ, ਅਸ਼ੋਕ ਸਾਰੰਗਲ, ਦਰਸ਼ਨ ਜੇਰੇਵਾਲ, ਸਤਨਾਮ ਅਰੋੜਾ, ਗੋਪਾਲ ਕ੍ਰਿਸ਼ਨ, ਚਮਨ ਲਾਲ ਸਰੰਗਲ, ਅਸ਼ੋਕ ਚੱਡਾ, ਗੁਰਪ੍ਰੀਤ ਥਾਪਾ, ਚਰਨਜੀਤ ਸਿੰਘ ਮੱਕੜ, ਹਰਪ੍ਰੀਤ ਸਿੰਘ ਗਾਂਧੀ, ਸਤਪਾਲ ਭਗਤ, ਕੇ ਐਲ ਅਰੋੜਾ, ਮਾਸਟਰ ਸਤਪਾਲ ਸਿੰਘ, ਬਲਵਿੰਦਰ ਸਿੰਘ, ਜਸਬੀਰ ਸਿੰੰਘ, ਜੋਗਿੰਦਰਪਾਲ ਅਰੋੜਾ, ਜੋਗਿੰਦਰ ਸਿੰਘ, ਅਮ੍ਰਿਤ ਲਾਲ ਚੱਡਾ, ਗੁਰਜੀਤ ਸਿੰਘ ਪੋਪਲੀ, ਅਨਿਲ ਥਾਪਾ, ਕਮਲ ਠਾਕੁਰ, ਰਾਜੇਸ਼, ਸੋਨੂੰ ਕੰਡਾ, ਬਬਲੂ ਚੌਹਾਨ, ਦਰਸ਼ਨ ਲਾਲ ਭਾਟੀਆ, ਯਸ਼ ਸਾਰੰਗਲ, ਸੁੱਚਾ ਸਿੰਘ, ਵਿਜੇ ਥਾਪਾ, ਗੁਰਜੀਤ ਸਿੰਘ ਪੋਪਲੀ, ਮਹਿੰਦਰਪਾਲ ਨਿੱਕਾ, ਐਚਐਸ ਬੇਦੀ, ਕਸ਼ਮੀਰ ਸਿੰਘ, ਸੰਜੀਵ ਅਰੋੜਾ, ਹਰਵਿੰਦਰ ਸਿੰਘ, ਰਾਜੀਵ ਭੰਡਾਰੀ, ਗੌਰਵ ਨੰਦਾ, ਸੋਨੂੰ ਥਾਪਾ ਆਦਿ ਮੌਜੂਦ ਸਨ।

LEAVE A REPLY