ਮੁਸਲਿਮ ਭੈਣਾਂ ਨੂੰ ਸਮਾਜ ਸੇਵੀ ਡੌਲੀ ਹਾਂਡਾ ਨੇ ਦਿੱਤੀ ਵਧਾਈ

0
556

ਜਲੰਧਰ (ਰਮੇਸ਼ ਗਾਬਾ) ਜਨਹਿੱਤ ਲੇਡੀਜ ਵੈਲਫੇਅਰ ਸੋਸਾਇਟੀ ਦੀ ਪ੍ਰਧਾਨ ਅਤੇ ਸਮਾਜ ਸੇਵੀ ਡੋਲੀ ਹਾਂਡਾ ਨੇ ਤਿੰਨ ਤਲਾਕ ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਤਿੰਨ ਤਲਾਕ ਸ਼ਬਦ ਦੇ ਅਸਵਿਧਾਨਿਕ ਹੋਣ ਨਾਲ ਦੇਸ਼ ਦੇ ਅੰਦਰ ਮੁਸਲਮਾਨ ਔਰਤਾਂ ਨੂੰ ਹੁਣ ਪੂਰਨ ਤੌਰ ਤੇ ਅਜਾਦੀ ਮਿਲ ਜਾਵੇਗੀ। ਇਸ ਮੌਕੇ ਹਾਂਡਾ ਨੇ ਕਿਹਾ ਕਿ ਇਹ ਇਤਿਹਾਸਿਕ ਫੈਸਲਾ ਦੇਸ਼ ਦੇ ਵਿਕਾਸ ਵਿੱਚ ਮਹਿਲਾਵਾਂ ਦੇ ਯੋਗਦਾਨ ਨੂੰ ਵਧਾਉਣਦੀ ਦਿਸ਼ਾ ਵਿੱਚ ਸਭ ਤੋਂ ਵੱਡਾ ਕਦਮ ਸਾਬਤ ਹੋਇਆ ਹੈ। ਉਨਾਂ ਨੇ ਇਸ ਮਾਮਲੇ ਨੂੰ ਰਾਸ਼ਟਰੀ ਸਤਰ ਤੇ ਉਠਾਉਣ ਵਾਲੀਆਂ ਮੁਸਲਮ ਔਰਤਾਂ ਨੂੰ ਵਧਾਈ ਦਿੱਤੀ। ਉਨਾਂ ਨੇ ਕਿਹਾ ਕਿ ਦੇਸ਼ ਵਿੱਚ ਮਹਿਲਾਵਾਂ ਨੂੰ ਬਰਾਬਰੀ ਦਾ ਦਰਜਾ ਦਿਵਾਉਣ ਦੀ ਪ੍ਰਕਿਰਿਆ ਵਿੱਚ ਤਿੰਨ ਤਲਾਕ ਦਾ ਵਿਸ਼ਾ ਮੁਸਲਮ ਔਰਤਾਂ ਨੂੰ ਸਮਾਜ, ਪਰਿਵਾਰ ਵਿੱਚ ਆਪਣੀ ਸਹਿਜਤਾ ਦਿਖਾਉਣ ਵਿੱਚ ਸਭ ਤੋਂ ਵੱੱਡੀ ਰੁਕਾਵਟ ਬੁਣਿਆ ਹੋਇਆ ਸੀ। ਉਨਾਂ ਨੇ ਕਿਹਾ ਕਿ ਦੇਸ਼ ਦਾ ਸਵਿਧਾਨ ਹੀ ਨਹੀ ਬਲਕਿ ਸਾਰੇ ਧਰਮ ਨਾਗਰਿਕਾਂ ਨੂੰ ਬਰਾਬਰੀ ਦਾ ਅਧਿਕਾਰ ਦਿੰਦੇ ਹਨ, ਪਰ ਲੰਮੇ ਸਮੇਂ ਤੋਂ ਤਿੰਨ ਤਲਾਕ ਦੇ ਕਾਰਨ ਮੁਸਲਮ ਔਰਤਾਂ ਦਾ ਜੀਵਨ ਪ੍ਰੇਸ਼ਾਨੀਆਂ ਨਾਲ ਭਰਿਆ ਹੋਇਆ ਸੀ।

LEAVE A REPLY