ਡੇਰਾ ਬਾਬਾ ਲਾਲ ਨਾਥ ਜੀ ਪ੍ਬੰਧਕ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਲਵ-ਕੁਸ਼ ਪ੍ਕਾਸ਼ ਦਿਹਾੜਾ

0
423

IMG_20170823_151158_507ਨਕੋਦਰ (ਸੁਖਵਿੰਦਰ ਸੋਹਲ) ਡੇਰਾ ਬਾਬਾ ਲਾਲ ਨਾਥ ਜੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਵਲੋਂ ਭਗਵਾਨ ਵਾਲਮੀਕਿ ਯੋਗ ਆਸ਼ਰਮ ਰਹੀਮ ਪੁਰ ਵਿਖੇ 24 ਅਗਸਤ 2017 ਦਿਨ ਵੀਰਵਾਰ ਨੂੰ ਲਵ-ਕੁਸ਼ ਪ੍ਰਕਾਸ਼ ਪੂਰਬ ਮਨਾਇਆ ਜਾ ਰਿਹਾ ਹੈ । ਇਸ ਸਮਾਗਮ ਵਿਚ ਦੇਸ਼ ਦੇ ਕੋਨੇ ਕੋਨੇ ਤੋਂ ਸੰਤ ਮਹਾਪੁਰਸ਼ ਅਤੇ ਸੰਗਤਾਂ ਪਹੁੰਚਣਗੀਆਂ । ਜਿਸ ਦੌਰਾਨ ਸ਼੍ਰੀ ਯੋਗ ਵਸ਼ਿਸ਼ਟ ਜੀ ਦਾ ਪਾਠ 18 ਅਗਸਤ ਨੂੰ ਹੋਇਆ ਅਤੇ 24 ਅਗਸਤ ਨੂੰ ਝੰਡੇ ਦੀ ਰਸਮ ਅੱਦਾ ਕੀਤੀ ਜਾਵੇਗੀ ਅਤੇ  ਸ਼੍ਰੀ ਯੋਗ ਵਸ਼ਿਸ਼ਟ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ । ਇਸ ਮੌਕੇ ਤੇ ਭਾਈ ਕੁਲਦੀਪ ਸਿੰਘ ਬਜਵਾਂ ਵਾਲੇ,ਭਾਈ ਬਲਬੀਰ ਸਿੰਘ ਮੁੱਧਾ,ਭਾਈ ਸਤਨਾਮ ਸਿੰਘ ਹੁਸੈਨਪੁਰ ਵਾਲੇ ਅਤੇ ਲਵ-ਕੁਸ਼ ਕੀਰਤਨ ਜੱਥਾ ਮਹੁੰਵਾਲ ਵਾਲਿਆਂ ਵਲੋਂ ਕੀਰਤਨ ਕੀਤਾ ਜਾਵੇਗਾ । ਉਪਰੰਤ ਸੰਤ ਮਹਾਪੁਰਸ਼ਾਂ ਵਲੋਂ ਬਾਣੀ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ ਇਸ ਮੌਕੇ ਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ।

LEAVE A REPLY