ਹਨੀ ਸਿੰਘ ਨੂੰ ਚਾਹੁਣ ਵਾਲਿਆਂ ਲਈ ਬੁਰੀ ਖ਼ਬਰ, ਜਾਣਨ ਲਈ ਕਰੋ ਕਲਿੱਕ

0
850

ਮੁੰਬਈ(ਟੀਐਲਟੀ ਨਿਊਜ਼)— ਸੁਪਰਹਿੱਟ ਰੈਪ ‘ਬਲਿਊ ਆਈਸ’ ਅਤੇ ‘ਪਾਰਟੀ ਆਲ ਨਾਈਟ’ ਲਈ ਪ੍ਰਸਿੱਧ ਯੋ-ਯੋ ਹਨੀ ਸਿੰਘ ਨੇ ਉਨ੍ਹਾਂ ਅਫਵਾਹਾਂ ਦਾ ਖੰਡਨ ਕਰ ਦਿੱਤਾ ਹੈ, ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਨਵੇਂ ਗੀਤ ਸਤੰਬਰ ‘ਚ ਰਿਲੀਜ਼ ਹੋਣਗੇ। ਹਨੀ ਸਿੰਘ ਨੇ ਇਹ ਜਾਣਕਾਰੀ ਆਪਣੀ ਫੇਸਬੁੱਕ ਪੋਸਟ ‘ਚ ਦਿੱਤੀ।
ਉਨ੍ਹਾਂ ਨੇ ਲਿਖਿਆ, ”ਇਹ ਸੱਚ ਹੈ ਕਿ ਮੈਂ ਹਾਲ ਹੀ ‘ਚ ਬਹੁਤ ਸਾਰੇ ਗੀਤ ਬਣਾਏ ਹਨ, ਜੋ ਜਲਦ ਰਿਲੀਜ਼ ਹੋਣਗੇ ਪਰ ਮੇਰਾ ਕਿਸੇ ਵੀ ਗੀਤ ਦਾ 28 ਸਤੰਬਰ ਨੂੰ ਰਿਲੀਜ਼ ਹੋਣਾ ਸਿਰਫ ਅਫਵਾਹ ਹੈ। ਇਸ ਨੂੰ ਨਜ਼ਰਅੰਦਾਜ਼ ਕਰੋ।”

LEAVE A REPLY