ਲੜਕੀ ਨੇ ਪੇਸ਼ ਕੀਤੀ ਮਿਸਾਲ, ਆਪਣੀ ਪੜ੍ਹਾਈ ਦਾ ਖਰਚ ਚੁੱਕਣ ਲਈ ਸਵੇਰੇ 4 ਵਜੇ ਉਠ ਕੇ ਵੇਚਦੀ ਹੈ ਦੁੱਧ

0
637

ਨਵੀਂ ਦਿੱਲੀ:(ਟੀਐਲਟੀ ਨਿਊਜ਼)— ਪੜ੍ਹਾਈ ਇਕ ਸਾਡਾ ਅਜਿਹਾ ਗਹਿਣਾ ਹੈ ਜੋ ਸਾਡੇ ਤੋਂ ਕੋਈ ਲੱਖ ਚਾਹੁੰਦੇ ਹੋਏ ਵੀ ਖੋਹ ਨਹੀਂ ਸਕਦਾ ਪਰ ਇਸ ਗਹਿਣੇ ਨੂੰ ਹਾਸਲ ਕਰਕੇ ਪਾਉਣ ਲਈ ਬਹੁਤ ਹੀ ਮਿਹਨਤ ਕਰਨੀ ਪੈਂਦੀ ਹੈ। ਕਹਿੰਦੇ ਹਨ ਕਿ ਜਿੱਥੇ ਚਾਹ ਉਥੇ ਰਾਹ। ਜੇਕਰ ਕੁਝ ਪਾਉਣ ਦੀ ਚਾਹਤ ਹੋਵੇ ਤਾਂ ਇਨਸਾਨ ਕਿਸੇ ਵੀ ਕਠਿਨਾਈ ਨੂੰ ਪਾਰ ਕਰਕੇ ਮੰਜ਼ਲ ਪਾ ਸਕਦਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਰਾਜਸਥਾਨ ਤੋਂ। ਰਾਜਸਥਾਨ ਦੇ ਭਰਤਪੁਰ ਜ਼ਿਲੇ ‘ਚ ਇਕ ਅਜਿਹੀ ਹੀ ਬੇਟੀ ਹੈ ਜੋ ਗਰੀਬੀ ਨਾਲ ਲੜ ਕੇ ਆਪਣੇ ਸਪਨਿਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਆਪਣੇ ਪਰਿਵਾਰ ਦਾ ਸਹਾਰਾ ਬਣ ਗਈ ਹੈ। ਨੀਤੂ ਸ਼ਰਮਾ ਦਾ ਸਪਨਾ ਟੀਚਰ ਬਣਨਾ ਹੈ ਪਰ ਪਿਤਾ ਕੋਲ ਇੰਨੇ ਪੈਸੇ ਨਹੀਂ ਹੈ ਕਿ ਉਹ ਆਪਣੀ ਬੇਟੀ ਦੀ ਪੜ੍ਹਾਈ ਦਾ ਖਰਚ ਚੁੱਕ ਸਕਣ ਪਰ ਉਹ ਕਹਿੰਦੇ ਹਨ ਕਿ ਨਾ ਕਿ ਜੇਕਰ ਸਪਨੇ ਨੂੰ ਪੂਰਾ ਕਰਨ ਦੀ ਜਿੱਦ ਕਰ ਲਓ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ। ਇਸ ਲਈ ਨੀਤੂ ਰੋਜ਼ ਸਵੇਰੇ 4 ਵਜੇ ਜਾਗ ਕੇ ਮੋਟਰ ਸਾਈਕਲ ‘ਤੇ ਦੁੱਧ ਵੇਚਣ ਦਾ ਕੰਮ ਕਰਦੀ ਹੈ ਤਾਂ ਜੋ ਪੜ੍ਹਾਈ ਲਈ ਕੁਝ ਪੈਸੇ ਇੱਕਠੇ ਕਰ ਸਕੇ, ਆਪਣੀ ਭੈਣ ਨੂੰ ਸਕੂਲ ਛੱਡਣ ਦੇ ਬਾਅਦ ਉਹ ਭਨਡੋਰ ਖੁਰਦ ਪਿੰਡ ਤੋਂ ਦੁੱਧ ਇੱਕਠਾ ਕਰਦੀ ਹੈ ਅਤੇ ਸ਼ਹਿਰਾਂ ਡੋਰ ਟੂ ਡੋਰ ਜਾ ਕੇ ਵੇਚਦੀ ਹੈ। ਦੁੱਧ ਵੇਚ ਕੇ ਆਉਣ ਦੇ ਬਾਅਦ ਉਹ ਕੰਪਿਊਟਰ ਕਲਾਸ ਜਾਂਦੀ ਹੈ।
ਨੀਤੂ ਸ਼ਰਮਾ ਬੀ.ਏ ਥਰਡ ਈਯਰ ਦੀ ਪੜ੍ਹਾਈ ਕਰ ਰਹੀ ਹੈ ਅਤੇ ਉਸ ਦੀ ਖਰਾਬ ਆਰਥਿਕ ਹਾਲਤ ਦੇ ਚੱਲਦੇ ਉਸ ਦੇ ਪਿਤਾ ਨੇ ਉਸ ਨੂੰ ਅੱਗੇ ਦੀ ਪੜ੍ਹਾਈ ਕਰਨ ਦੀ ਅਸਮਰਥਤਾ ਜਤਾਈ ਹੈ ਪਰ ਨੀਤੂ ਨੂੰ ਪੜ੍ਹਨ ਦਾ ਸ਼ੌਕ ਸੀ ਅਤੇ ਨਾਲ ਹੀ ਆਪਣੇ ਪਿਤਾ ਦੀ ਹਾਲਤ ਦੇਖ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਦੀ ਠਾਣ ਲਈ ਅਤੇ ਫਿਰ ਦੁੱਧ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ। ਨੀਤੂ ਦੁੱਧ ਵੇਚ ਕੇ 12 ਹਜ਼ਾਰ ਮਹੀਨਾ ਕਮਾ ਲੈਂਦੀ ਹੈ। ਨੀਤੂ ਕਹਿੰਦੀ ਹੈ ਕਿ ਪਿੰਡ ‘ਚ ਸਾਰੇ ਗੱਲਾਂ ਕਰਦੇ ਹਨ ਕਿਉਂਕਿ ਮੈਂ ਲੜਕੀ ਹੋ ਕੇ ਮੋਟਰਸਾਈਕਲ ‘ਤੇ ਦੁੱਧ ਵੇਚਦੀ ਹਾਂ, ਇੱਥੋਂ ਤੱਕ ਕਿ ਸਭ ਮੇਰਾ ਮਜ਼ਾਕ ਵੀ ਉਡਾਉਂਦੇ ਹਨ ਪਰ ਇਨ੍ਹਾਂ ਸਭ ਦੇ ਬਾਵਜੂਦ ਮੈਂ ਪੜ੍ਹਨਾ ਨਹੀਂ ਛੱਡਿਆ

LEAVE A REPLY