BOX OFFICE : 7 ਦਿਨਾਂ ‘ਚ 100 ਕਰੋੜ ਨਹੀਂ ਕਮਾ ਸਕੀ ‘ਟਾਇਲੇਟ ਏਕ…’, ਜਾਣ ਕਲੈਕਸ਼ਨ

0
547

ਮੁੰਬਈ— (ਟੀਐਲਟੀ ਨਿਊਜ਼) ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਅਤੇ ਭੂਮੀ ਪੇਂਡਨੇਕਰ ਸਟਾਰਰ ਫਿਲਮ ‘ਟਾਇਲੇਟ ਏਕ ਪ੍ਰੇਮ ਕਥਾ’ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ। ਇਹ ਫਿਲਮ ਬਾਕਸ ਆਫਿਸ ‘ਤੇ ਖੂਬ ਧਮਾਲਾਂ ਪਾ ਰਹੀ ਹੈ ਪਰ ਇਹ ਫਿਲਮ ਰਿਲੀਜ਼ ਦੇ ਪਹਿਲੇ ਹਫਤੇ ਕਮਾਈ ਦੇ ਮਾਮਲੇ ‘ਚ 100 ਕਰੋੜ ਦੇ ਕਲੱਬ ‘ਚ ਸ਼ਾਮਿਲ ਨਹੀਂ ਹੋਈ ਹੈ। ਫਿਲਮ ਨੇ ਹੁਣ ਤਕ ਕੁੱਲ 96.05 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਇਸ ਫਿਲਮ ਨੇ ਪਹਿਲੇ ਦਿਨ ਸ਼ੁਕਵਾਰ 13.10 ਕਰੋੜ, ਦੂਜੇ ਦਿਨ ਸ਼ਨੀਵਾਰ 17.10 ਕਰੋੜ, ਤੀਜੇ ਦਿਨ ਐਤਵਾਰ 21.25 ਕਰੋੜ, ਚੋਥੇ ਦਿਨ ਸੋਮਵਾਰ 12 ਕਰੋੜ, ਪੰਜਵੇ ਦਿਨ ਮੰਗਲਵਾਰ 20 ਕਰੋੜ, ਛੇਵੇਂ ਦਿਨ ਬੁੱਧਵਾਰ 6.50 ਕਰੋੜ ਅਤੇ ਸਤਵੇਂ ਦਿਨ ਕਰੀਬ 6.10 ਕਰੋੜ ਦੀ ਕਮਾਈ ਕਰ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਸ਼੍ਰੀ ਨਰਾਇਣ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਟਾਇਲੇਟ ਏਕ ਪ੍ਰੇਮ ਕਥਾ’ ‘ਚ ਅਕਸ਼ੇ ਅਤੇ ਭੂਮੀ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਨੂੰ ਭਾਰਤ ‘ਚ ਕਰੀਬ 3000 ਸਕ੍ਰੀਨਜ਼ ਅਤੇ ਵਿਦੇਸ਼ਾ ‘ਚ 590 ਸਕ੍ਰੀਨਜ਼ ‘ਤੇ ਰਿਲੀਜ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਫਿਲਮ ਆਉਣ ਵਾਲੇ ਦਿਨਾਂ ‘ਚ ਬਾਕਸ ਅਫਿਸ ‘ਤੇ ਚੰਗਾ ਬਿਜ਼ਨੈੱਸ ਕਰੇਗੀ।

LEAVE A REPLY