ਭਾਰਤੀ ਫੌਜ ਹੋਈ ਹੋਰ ਤਾਕਤਵਰ, 6 ਅਪਾਚੇ ਹੈਲੀਕਾਪਟਰ ਖਰੀਦਣ ਦੀ ਮਿਲੀ ਮਨਜ਼ੂਰੀ

0
614

ਨਵੀਂ ਦਿੱਲੀ— ਭਾਰਤੀ ਹਵਾਈ ਫੌਜ ਦੇ ਨਾਲ-ਨਾਲ ਥਲ ਫੌਜ ਨੂੰ ਵੀ ਵਧੀਆ ਅਤੇ ਧਾਕੜ ਲੜਾਕੂ ਹੈਲੀਕਾਪਟਰਾਂ ਨਾਲ ਲੈੱਸ ਕਰਨ ਦੀ ਦਿਸ਼ਾ ‘ਚ ਵੱਡਾ ਕਦਮ ਚੁੱਕਦੇ ਹੋਏ ਰੱਖਿਆ ਮੰਤਰਾਲੇ ਨੇ ਅਮਰੀਕਾ ਤੋਂ 6 ਹੋਰ ਅਪਾਚੇ ਹੈਲੀਕਾਪਟਰ ਖਰੀਦਣ ਦਾ ਫੈਸਲਾ ਲਿਆ ਹੈ। ਸੁਰੱਖਿਆ ਸੰਦਾਂ ਬਾਰੇ ‘ਚ ਫੈਸਲੇ ਲੈਣ ਵਾਲੀ ਰੱਖਿਆ ਮੰਤਰਾਲੇ ਦੀ ਸਰਵਉਚ ਇਕਾਈ, ਰੱਖਿਆ ਖਰੀਦ ਪਰਿਸ਼ਦ ਦੀ ਵੀਰਵਾਰ ਨੂੰ ਰੱਖਿਆ ਮੰਤਰੀ ਅਰੁਣ ਜੇਤਲੀ ਦੀ ਅਗਵਾਈ ‘ਚ ਬੈਠਕ ਹੋਈ, ਜਿਸ ‘ਚ ਅਪਾਚੇ ਹੈਲੀਕਾਪਟਰਾਂ ਦੀ ਖਰੀਦ ਸਮੇਤ ਕੁੱਲ 4600 ਕਰੋੜ ਰੁਪਏ ਦੇ ਸੰਦਾਂ ਨੂੰ ਮਨਜ਼ੂਰੀ ਦਿੱਤੀ ਗਈ।
ਫੌਜ ਨੂੰ ਮਿਲਣ ਵਾਲਾ ਪਹਿਲਾਂ ਲੜਾਕੂ ਹੈਲੀਕਾਪਟਰ
ਭਾਰਤ ਨੇ 2 ਸਾਲ ਪਹਿਲਾਂ ਸਤੰਬਰ 2015 ‘ਚ ਅਮਰੀਕਾ ਦੀ ਬੋਇੰਗ ਕੰਪਨੀ ਨਾਲ ਹਵਾਈ ਫੌਜ ਲਈ 22 ਏ. ਐਚ-64 ਹੈਲੀਕਾਪਟਰਾਂ ਦੀ ਖਰੀਦ ਲਈ ਸੌਦਾ ਕੀਤਾ ਸੀ। ਰੱਖਿਆ ਮੰਤਰਾਲੇ ਦੇ ਸੂਤਰਾਂ ਮੁਤਾਬਕ ਰੱਖਿਆ ਖਰੀਦ ਪਰਿਸ਼ਦ ਨੇ ਫੌਜ ਲਈ 6 ਅਪਾਚੇ ਹੈਲੀਕਾਪਟਰਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ‘ਤੇ 4168 ਕਰੋੜ ਦੀ ਲਾਗਤ ਹੋਣ ਦਾ ਅਨੁਮਾਨ ਲਾਇਆ ਗਿਆ ਹੈ। ਫੌਜ ਨੂੰ ਮਿਲਣ ਵਾਲਾ ਇਹ ਪਹਿਲਾ ਲੜਾਕੂ ਹੈਲੀਕਾਪਟਰ ਹੋਵੇਗਾ। ਇਸ ਸੌਦੇ ‘ਚ ਹੈਲੀਕਾਪਟਰ ‘ਚ ਲਗਾਏ ਜਾਣ ਵਾਲੇ ਉਪਕਰਣ, ਹਥਿਆਰਾਂ, ਸਪੇਅਰ ਪਾਰਟਸ ਅਤੇ ਸਿਖਲਾਈ ਦਾ ਵੀ ਖਰਚਾ ਸ਼ਾਮਲ ਹੈ। ਫੌਜ ਨੇ ਮੰਤਰਾਲੇ ਤੋਂ 10 ਤੋਂ ਜ਼ਿਆਦਾ ਲੜਾਕੂ ਹੈਲੀਕਾਪਟਰਾਂ ਦੀ ਲੋੜ ਦੱਸੀ ਸੀ ਹਾਲਾਂਕਿ ਅਜੇ ਸਿਰਫ 6 ਹੈਲੀਕਾਪਟਰਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ

LEAVE A REPLY