ਦਿੱਲੀ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਹਾਈ ਅਲਰਟ ਜਾਰੀ

0
325

ਨਵੀਂ ਦਿੱਲੀ  (ਟੀਐਲਟੀ ਨਿਊਜ਼)– ਵੀਰਵਾਰ ਸਵੇਰੇ ਦਿੱਲੀ ਹਾਈਕੋਰਟ ‘ਚ ਬੰਬ ਹੋਣ ਦੀ ਸੂਚਨਾ ਮਿਲੀ, ਜਿਸ ਦੇ ਬਾਅਦ ਹੱਲਚੱਲ ਮਚ ਗਈ। ਜਾਣਕਾਰੀ ਮੁਤਾਬਕ ਦਿੱਲੀ ਪੁਲਸ ਹੈਡ-ਕੁਆਰਟਰ ‘ਚ ਕਿਸੀ ਨੇ ਫੋਨ ਕਰਕੇ ਦਿੱਲੀ ਹਾਈਕੋਰਟ ਨੂੰ ਇਕ ਘੰਟੇ ਦੇ ਅੰਦਰ ਉਡਾਉਣ ਦੀ ਧਮਕੀ ਦਿੱਤੀ। ਇਸ ਫੋਨ ਦੇ ਬਾਅਦ ਬੰੰਬ ਨਿਰੋਧਕ ਦਸਤੇ, ਦਿੱਲੀ ਪੁਲਸ ਦੀ ਵਿਰੋਧੀ ਅੱਤਵਾਦੀ ਵਿੰਗ ਸਵਾਤ, ਫਾਇਰ ਬਿਗ੍ਰੇਡ ਆਦਿ ਨੂੰ ਬੁਲਾ ਲਿਆ ਗਿਆ ਹੈ। ਸਵਾਟ ਅਤੇ ਫਾਇਰ ਬਿਗ੍ਰੇਡ ਦੀ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ। ਪੂਰੇ ਇਲਾਕੇ ਨੂੰ ਦਿੱਲੀ ਪੁਲਸ ਨੇ ਕਬਜ਼ੇ ‘ਚ ਲੈ ਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਨਕਲੀ ਫੋਨ ਕਾਲ ਹੈ ਕਿਉਂਕਿ ਜਾਂਚ ਦੇ ਬਾਅਦ ਪੁਲਸ ਨੂੰ ਕਿਸੀ ਵੀ ਪ੍ਰਕਾਰ ਦਾ ਕੋਈ ਵਿਸਫੋਟਕ ਪਦਾਰਥ ਨਹੀਂ ਮਿਲਿਆ ਹੈ। ਪੁਲਸ ਫੋਨ ਕਰਨ ਵਾਲੇ ਦਾ ਪਤਾ ਲਗਾ ਰਹੀ ਹੈ। ਪੁਲਸ ਦੀ ਜਾਂਚ ‘ਚ ਇਹ ਪਤਾ ਚੱਲਿਆ ਹੈ ਕਿ ਬੰਬ ਦੀ ਧਮਕੀ ਵਾਲਾ ਫੋਨ ਨਾਰਥ ਈਸਟ ਦਿੱਲੀ ਤੋਂ ਆਇਟਾ ਸੀ, ਜਿਸ ਨੰਬਰ ਤੋਂ ਫੋਨ ਆਇਆ ਉਹ ਵੈਸਟਰਨ ਯੂ.ਪੀ ਦਾ ਰਜਿਸਟਰਡ ਹੈ।

LEAVE A REPLY