ਗੁੱਗਾ ਨੌਂਵੀ ਤੇ ਦਰਬਾਰ ਗੁੱਗਾ ਥਾਂਈ ਦਾ ਮੇਲਾ ਯਾਦਗਾਰੀ ਹੋ ਨਿਬੜਿਆ

0
353

ਨਕੋਦਰ(ਸੁਖਵਿੰਦਰ ਸਿੰਘ ਸੋਹਲ) ਨਕੋਦਰ ਸ਼ਹਿਰ ਨੂੰ ਨੇਕੀ ਦਾ ਦਰ  ਕਹਿੰਦੇ ਹਨ ਅਤੇ ਪੀਰਾਂ ਫ਼ਕੀਰਾਂ ਦੀ ਧਰਤੀ ਜਿਥੇ ਬਾਪੂ ਬ੍ਰਹਮ ਯੋਗੀ ,ਬਾਬਾ ਮੁਰਾਦ ਸ਼ਾਹ,ਲਾਡੀ ਸਾਈ,ਅਲਮਸਤ ਬਾਪੂ ਲਾਲ ਬਾਦਸ਼ਾਹ,ਪੀਰ ਮੌਜੂ ਸ਼ਾਹ ਪੀਰਾਂ ਦੀ ਚਰਨ ਛੋਹ ਮਿਲੀ ਹੈ, ਓਥੇ ਗੁੱਗਾ ਥਾਈਂ ਦਰਬਾਰ ਦੀ ਵੀ ਸ਼ਹਿਰ ਨਿਵਾਸੀਆਂ ਅਤੇ ਆਸਪਾਸ ਦੇ ਇਲਾਕਿਆਂ ਦੇ ਸ਼ਰਧਾਲੂਆਂ ਵਿਚ ਬਹੁਤ ਸ਼ਰਧਾ ਹੈ। ਗੁੱਗਾ ਨੌਵੀਂ ਤੇ 15-16 ਅਗਸਤ ਨੂੰ ਮੇਲਾ ਲੱਗਦਾ ਹੈ ਅਤੇ ਰੱਖੜੀ ਤੋਂ ਬਾਬੇ ਦੀਆਂ ਚੌਂਕੀਆਂ ਸ਼ੁਰੂ ਹੋ ਜਾਂਦੀਆਂ ਹਨ । ਦਰਬਾਰ ਦਾ ਪ੍ਰਬੰਧ ਪ੍ਰਬੰਧਕ ਕਮੇਟੀ ਕਰਦੀ ਹੈ। ਇਸ ਮੇਲੇ ਤੇ ਸ਼ਹਿਰ ਤੇ ਆਸਪਾਸ ਦੇ ਇਲਾਕੇ ਦੇ ਲੋਕਾਂ ਵਲੋਂ ਗੁੱਗਾ ਬਾਬਾ ਜੀ ਦੇ ਦਰਬਾਰ ਦੀ ਪੂਜਾ ਕੀਤੀ ਅਤੇ ਚੌਂਕੀਆਂ ਭਰੀਆਂ। ਇਸ ਮੋਕੇ ਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।

LEAVE A REPLY