ਪਿਤਾ ਨੇ ਆਪਣੀ ਹੀ ਧੀ ਦਾ 1 ਜਾਂ 2 ਵਾਰ ਨਹੀਂ ਸਗੋਂ 600 ਵਾਰ ਕੀਤਾ ਰੇਪ, ਮਿਲੇਗੀ 12 ਹਜ਼ਾਰ ਸਾਲ ਦੀ ਸਜ਼ਾ

0
837

ਕੁਆਲਾਲੰਪੁਰ— ਆਪਣੀ ਹੀ ਧੀ ਦਾ 600 ਤੋਂ ਜ਼ਿਆਦਾ ਵਾਰ ਯੌਨ ਉਤਪੀੜਨ ਕਰਨ ਦੇ ਦੋਸ਼ ‘ਚ ਮਲੇਸ਼ੀਆ ਦੇ ਇੱਕ ਆਦਮੀ ‘ਤੇ ਮੁਕੱਦਮਾ ਚੱਲ ਰਿਹਾ ਹੈ। ਕੋਰਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਦੋਸ਼ ਸਾਬਤ ਹੁੰਦਾ ਹੈ ਤਾਂ ਇਸ ਅਪਰਾਧੀ ਨੂੰ ਅਜਿਹੇ ਘਿਨੌਣੇ ਅਪਰਾਧਾਂ ਦੇ ਬਦਲੇ 12,000 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਅਧਿਕਾਰੀਆਂ ਨੂੰ 36 ਸਾਲਾਂ ਇਸ ਤਲਾਕਸ਼ੁਦਾ ਦੋਸ਼ੀ ਖਿਲਾਫ ਸਾਰੇ 626 ਚਾਰਜ ਪੜ੍ਹਣ ‘ਚ 2 ਦਿਨ ਦਾ ਸਮਾਂ ਲੱਗਾ।
ਇਨ੍ਹਾਂ ‘ਚ 599 ਦੋਸ਼ ਆਪਣੀ 15 ਸਾਲ ਦੀ ਧੀ ਨਾਲ ਸੈਕਸ ਕਰਨ ਦੇ ਹਨ, ਨਾਲ ਹੀ ਕਈ ਹੋਰ ਦੋਸ਼ ਬਲਾਤਕਾਰ ਅਤੇ ਦੂੱਜੇ ਯੌਨ ਅਪਰਾਧਾਂ ਦੇ ਹਨ। ਵੀਰਵਾਰ ਨੂੰ ਜਦੋਂ ਦੋਸ਼ੀ ‘ਤੇ ਇਹ ਚਾਰਜ ਲਗਾਏ ਜਾ ਰਹੇ ਸਨ ਉਸ ਸਮੇਂ ਉਹ ਕਾਫੀ ਸ਼ਾਂਤ ਸੁਭਾਅ ਨਾਲ ਸਭ ਕੁਝ ਸੁਣ ਰਿਹਾ ਸੀ। ਉਸ ਨੇ ਆਪਣੇ ਬਚਾਅ ‘ਚ ਕਿਹਾ ਕਿ ਉਹ ਬੇਕਸੂਰ ਹੈ। ਹੁਣ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਦੋਸ਼ੀ ਦਾ ਟ੍ਰਾਇਲ ਚੱਲੇਗਾ। ਫਿਲਹਾਲ ਮਾਮਲੇ ਦੀ ਸੁਣਵਾਈ ਕਰ ਰਹੇ ਮੁਨਸਫ਼ ਨੇ ਦੋਸ਼ੀ ਦੀ ਜ਼ਮਾਨਤ ਮੰਗ ਖਾਰਿਜ ਕਰ ਦਿੱਤੀ ਹੈ।
ਸੈਕਸ ਦੇ ਹਰ ਦੋਸ਼ ਲਈ ਦੋਸ਼ੀ ਵਿਅਕਤੀ ਨੂੰ ਵਧ ਤੋਂ ਵਧ 20 ਸਾਲ ਦੀ ਜੇਲ ਅਤੇ ਨਾਲ ਹੀ ਕੋੜੇ ਖਾਣ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਦੋਸ਼ੀ ‘ਤੇ ਰੇਪ ਕਰਨ ਦਾ ਵੀ ਦੋਸ਼ ਹੈ, ਜਿਸ ਦੇ ਬਦਲੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਉਸ ‘ਤੇ ਯੌਨ ਅਪਰਾਧਾਂ ਦੇ 30 ਹੋਰ ਦੋਸ਼ ਹਨ, ਇਨ੍ਹਾਂ ਦੋਸ਼ਾਂ ਲਈ ਵੀ ਵਧ ਤੋਂ ਵਧ 20-20 ਸਾਲ ਦੀ ਜੇਲ੍ਹ ਹੋ ਸਕਦੀ ਹੈ । ਪੀੜਤ ਦੀ ਮਾਂ ਦੀ ਸ਼ਿਕਾਇਤ ‘ਤੇ ਦੋਸ਼ੀ ਨੂੰ ਬੀਤੀ 26 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ ਹੈ ਕਿ ਇਹ ਅਪਰਾਧ ਇਸ ਸਾਲ ਜਨਵਰੀ ਤੋਂ ਜੁਲਾਈ ਦੇ ‘ਚ ਅੰਜਾਮ ਦਿੱਤੇ ਗਏ ਹਨ। ਇਸ ਦੌਰਾਨ ਧੀ ਆਪਣੇ ਪਿਤਾ ਦੇ ਨਾਲ ਰਹਿ ਰਹੀ ਸੀ ।

LEAVE A REPLY