ਗਾਂਧੀ ਕੈਂਪ ‘ਚ ਕਮਰੇ ‘ਚ ਸੌਂ ਰਹੀ ਇਕ ਲੜਕੀ ਦੀ ਗੁੱਤ ਕੱਟੀ

0
538

ਜਲੰਧਰ, (ਰਮੇਸ਼ ਗਾਬਾ)— ਲਗਾਤਾਰ ਔਰਤਾਂ ਦੀ ਕੱਟੀ ਜਾਣ ਵਾਲੀ ਗੁੱਤ ਦਾ ਭੇਤ ਅਜੇ ਤਕ ਸਮਝ ਤੋਂ ਪਰ੍ਹੇ ਹੈ।  ਗਾਂਧੀ ਕੈਂਪ ‘ਚ ਕਮਰੇ ‘ਚ ਸੌਂ ਰਹੀ ਇਕ ਲੜਕੀ ਦੀ ਗੁੱਤ ਕੱਟੀ ਗਈ। 18 ਸਾਲਾ ਰਿਤੂ ਪੁੱਤਰੀ ਤਰਸੇਮ ਲਾਲ ਨੂੰ ਜਦੋਂ ਪਤਾ ਲੱਗਾ ਤਾਂ ਉਹ ਬੇਹੋਸ਼ ਹੋ ਗਈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ 108 ਦੀ ਗੱਡੀ ਬੁਲਾ ਕੇ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ। ਰਿਤੂ ਨੇ ਦੱਸਿਆ ਕਿ ਉਹ ਆਪਣੀ ਛੋਟੀ ਭੈਣ ਆਰਤੀ ਨਾਲ ਕਮਰੇ ‘ਚ ਸੁੱਤੀ ਹੋਈ ਸੀ। ਕਮਰੇ ਅੰਦਰੋਂ ਕੁੰਡੀ ਲਗਾਈ ਹੋਈ ਸੀ।  ਲਾਈਟ ਚਲੀ ਜਾਣ ਤੋਂ ਬਾਅਦ ਉਸ ਨੂੰ ਹੋਸ਼ ਆਇਆ ਤਾਂ ਪਤਾ ਲੱਗਾ ਕਿ ਉਸ ਦੀ ਗੁੱਤ ਕੱਟੀ ਜਾ ਚੁੱਕੀ ਹੈ। ਉਸ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਉਹ ਬੇਹੋਸ਼ ਹੋ ਗਈ। ਜ਼ਿਕਰਯੋਗ ਹੈ ਕਿ ਗੁੱਤਾਂ ਕੱਟਣ ਦੀਆਂ ਘਟਨਾਵਾਂ ‘ਚ ਵਾਧਾ ਹੋਣ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਹੈ। ਲੋਕਾਂ ਦਾ ਦਾਅਵਾ ਹੈ ਕਿ ਗੁੱਤ ਕੋਈ ਕੀੜਾ ਹੀ ਕੱਟਦਾ ਹੈ।

LEAVE A REPLY