ਕੈਨੈਡਾ ਦੇ ਇਸ ਸੂਬੇ ਨੂੰ ਪਈ ਕਾਮਿਆਂ ਦੀ ਲੋੜ, ਇਨ੍ਹਾਂ ਕਿੱਤਿਆਂ ‘ਚ ਬਣ ਸਕਦੈ ਭਵਿੱਖ

0
774

ਸਸਕੈਚਵਨ— ਕੈਨੇਡਾ ਦੇ ਸੂਬੇ ਸਸਕੈਚਵਨ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਹੁਨਰਮੰਦ ਕਾਮਿਆਂ ਦੀ ਜ਼ਰੂਰਤ ਹੈ। 9 ਅਗਸਤ ਤੋਂ ਇਸ ਸੰਬੰਧੀ ਅਰਜ਼ੀਆਂ ਭਰਨੀਆਂ ਸ਼ੁਰੂ ਹੋ ਗੀਆਂ ਹਨ । ‘ਸਸਕੈਚਵਨ ਇਮੀਗਰੈਂਟ ਨੋਮਨੀ ਪ੍ਰੋਗਰਾਮ’ ਤਹਿਤ ਕੌਮਾਂਤਰੀ ਹੁਨਰਮੰਦ ਕਾਮਿਆਂ ਨੂੰ ਮੌਕਾ ਦਿੱਤਾ ਜਾਵੇਗਾ।
ਜ਼ਰੂਰੀ ਜਾਣਕਾਰੀ—
ਇਸ ਦੇ ਲਈ ਜ਼ਰੂਰੀ ਹੈ ਕਿ ਜੇਕਰ ਬਿਨੈਕਾਰ ਕੈਨੇਡਾ ‘ਚ ਹੀ ਹੈ ਤਾਂ ਉਸ ਕੋਲ ਇਸ ਸੰਬੰਧੀ ਜ਼ਰੂਰੀ ਦਸਤਾਵੇਜ਼ ਹੋਣੇ ਚਾਹੀਦੇ ਹਨ। ਕੈਨੇਡਾ ‘ਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਭਾਵ ਅੰਗਰੇਜ਼ੀ ਜਾਂ ਫਰੈਂਚ ਸੰਬੰਧੀ ਜ਼ਰੂਰੀ ਗਿਆਨ ਹੋਵੇ। ਬਿਨੈਕਾਰ ਕੋਲ ਕੋਈ ਅਜਿਹੀ ਡਿਗਰੀ, ਡਿਪਲੋਮਾ, ਜਾਂ ਟਰੇਡ ਸਰਟੀਫਿਕੇਟ ਹੋਣਾ ਚਾਹੀਦਾ ਹੈ ਜੋ ਕਿ ਕੈਨੇਡੀਅਨ ਐਜੂਕੇਸ਼ਨ ਸਿਸਟਮ ਨਾਲ ਸੰਬੰਧਤ ਹੋਵੇ। ਸਸਕੈਚਵਨ ਵਲੋਂ ਜਾਰੀ ਲਿਸਟ ‘ਚੋਂ ਕਿਸੇ ਇਕ ਕੰਮ ‘ਚ ਘੱਟੋ-ਘੱਟ ਇਕ ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਬਿਨੈਕਾਰ ਨੇ ‘ਪੋਆਇੰਟ ਅਸੈਸਮੈਂਟ ਗਰਿਡ’ ‘ਚ 100 ਚੋਂ 60 ਅੰਕ ਪ੍ਰਾਪਤ ਕੀਤੇ ਹੋਣ। ਨਵੀਂ ਲਿਸਟ ‘ਚ 42 ਕਿੱਤਿਆਂ ‘ਚ ਰੋਜ਼ਗਾਰ ਮਿਲ ਸਕਦਾ ਹੈ, ਜਿਨ੍ਹਾਂ ‘ਚੋਂ 19 ਤਾਂ ਅਜਿਹੇ ਹਨ ਜਿਨ੍ਹਾਂ ਲਈ ਕਿਸੇ ਵੀ ਪੇਸ਼ੇਵਰ ਲਾਇਸੈਂਸ ਦੀ ਜ਼ਰੂਰਤ ਹੀ ਨਹੀਂ ਪਵੇਗੀ।
ਇਹ ਹੈ ਨਵੀਂ ਸੂਚੀ—
ਇੰਜਨੀਅਰਿੰਗ ਮੈਨੇਜਰ
ਸਿਵਲ ਇੰਜੀਨੀਅਰਜ਼
ਮਕੈਨੀਕਲ ਇੰਜੀਨੀਅਰਜ਼
ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕ ਇੰਜੀਨੀਅਰਜ਼
ਉਦਯੋਗਿਕ ਅਤੇ ਨਿਰਮਾਣ ਇੰਜੀਨੀਅਰ
ਕੰਪਿਊਟਰ ਇੰਜੀਨੀਅਰ (ਸਾਫਟਵੇਅਰ ਇੰਜੀਨੀਅਰ ਅਤੇ ਡਿਜ਼ਾਈਨ ਕਰਨ ਵਾਲਿਆਂ ਤੋਂ ਇਲਾਵਾ)
ਆਰਚੀਟੈਕਚਰਲ (ਇਮਾਰਤਾਂ ਬਣਾਉਣ ਵਾਲੇ)
ਭੂਮੀ ਸਰਵੇਖਣ ਕਰਤਾ
ਸਾਫਟਵੇਅਰ ਇੰਜੀਨੀਅਰ ਅਤੇ ਡਿਜ਼ਾਈਨਿੰਗਜ਼
ਵੈਬ ਡਿਜ਼ਾਈਨਰ ਅਤੇ ਡਿਵੈਲਪਰ
ਮਨੋਵਿਗਿਆਨੀ
ਸੋਸ਼ਲ ਅਤੇ ਕਮਿਊਨਿਟੀ ਸਰਵਿਸ ਵਰਕਰ
ਅਰਲੀ ਚਾਈਲਡਹੁੱਡ ਦੇ ਸਿੱਖਿਅਕ ਅਤੇ ਮਦਦਗਾਰ
ਮੈਡੀਕਲ ਲੈਬਾਰਟਰੀ ਤਕਨੀਕੀ
ਮੈਡੀਕਲ ਸੋਨੋਗਰਾਫਰਜ਼
ਮੀਟ ਕਟਰਸ
ਮਸ਼ੀਨਿਸਟਸ
ਕੈਬਨਿਟ ਨਿਰਮਾਤਾ
ਉਦਯੋਗਿਕ ਮਕੈਨਿਕ
ਭਾਰੀ-ਡਿਊਟੀ ਸਾਜ਼ੋ-ਸਾਮਾਨ ਦੇ ਮਕੈਨਿਕ
ਆਟੋਮੋਟਿਵ ਸੇਵਾ ਤਕਨੀਸ਼ੀਅਨ
ਵੈਲਡਰ (ਜਾਲ ਬੰਨ੍ਹਣ ਵਾਲੇ)

LEAVE A REPLY