ਕਿਸਾਨ ਯੂਨੀਅਨ ਵੱਲੋਂ ਡੀ.ਸੀ. ਦਫਤਰ ਤੋਂ ਬਾਅਦ ਕੀਤਾ ਬੱਸ ਅੱਡੇ ਦਾ ਘਿਰਾਓ, ਯਾਤਰੀ ਪ੍ਰੇਸ਼ਾਨ

0
433

ਬਰਨਾਲਾ (ਟੀਐਲਟੀ ਨਿਊਜ਼)  ਪੰਜਾਬ ਕਿਸਾਨ ਸੰਗਠਨ ਦੇ ਸੱਦੇ ‘ਤੇ ਕਿਸਾਨੀ ਕਰਜ਼ਾ ਮੁਕਤੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਜੇਲ ਭਰੋ ਅੰਦੋਲਨ ਤਹਿਤ ਵੱਡੀ ਗਿਣਤੀ ਕਿਸਾਨ ਡੀ. ਸੀ. ਦਫਤਰ ਅੱਗੇ ਗ੍ਰਿਫਤਾਰੀ ਦੇਣ ਲਈ ਪੁੱਜੇ ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ। ਇਸ ਦੌਰਾਨ ਕਿਸਾਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਕਿਸਾਨ ਯੂਨੀਅਨ ਵੱਲੋਂ ਬਰਨਾਲਾ ਡੀ ਸੀ ਦਫਤਰ ਘਿਰਾਓ ਤੋਂ ਬਾਅਦ ਬੱਸ ਸਟੈਂਡ ਦਾ ਘਿਰਾਓ ਕੀਤਾ ਗਿਆ। ਜਿਸ ਨੂੰ ਲੈ ਕੇ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨੂੰ ਮਾਲੀ ਨੁਕਸਾਨ ਪਹੁੰਚਿਆ ਅਤੇ ਯਾਤਰੀਆਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

LEAVE A REPLY