ਵਾਰਡ ਨੰ. 15 ‘ਚ ਭਰੇ ਜਰੂਰਤਮੰਦਾਂ ਦੇ ਨੀਲੇ ਰਾਸ਼ਨ ਕਾਰਡ ਦੇ ਫਾਰਮ

0
329

ਜਲੰਧਰ (ਰਮੇਸ਼ ਗਾਬਾ) ਜਲੰਧਰ ਕਾਂਗਰਸ ਪਾਰਟੀ ਦੇ ਵਰਕਰਾ ਵੱਲੋ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਰੂਰਤਮੰਦ ਪਰਿਵਾਰ ਨੂੰ ਨੀਲੇ ਕਾਰਡ ਬਣਾਉਣ ਦੀ ਜੋ ਮੁਹਿੰਮ ਸ਼ੁਰੂ ਕੀਤੀ ਗਈ ਉਸ ਦੇ ਤਹਿਤ ਵਿਧਾਇਕ ਰਜਿੰਦਰ ਬੇਰੀ ਦੇ ਦਿਸ਼ਾ ਨਿਰਦੇਸ਼ ਤੇ ਜਿਲ੍ਹਾ ਕਾਂਗਰਸ ਸ਼ਹਿਰੀ ਦੇ ਉਪ ਪ੍ਰਧਾਨ ਸਰਦਾਰ ਮਨਜੀਤ ਸਿੰਘ ਸਿਮਰਨ ਵੱਲੋ ਵਾਰਡ 15 ਦੇ ਤਹਿਤ ਬਸ਼ੀਰਪੁਰਾ-ਕਮਲ ਵਿਹਾਰ -ਠਾਕੁਰ ਸਿੰਘ ਕਲੋਨੀ ਅਤੇ ਨਾਲ ਲਗਦੇ ਇਲਾਕਿਆਂ ਦੇ ਜਰੂਰਤਮੰਦ ਪਰਿਵਾਰਾ ਦੇ ਨਵੇ ਨੀਲੇ ਕਾਰਡਾਂ ਦੇ ਫਾਰਮ ਅਤੇ ਰੀਨਿਊ ਕਰਨ ਦੇ ਫਾਰਮ ਪਿਛਲੇ ਕਈ ਦਿਨਾਂ ਤੋ ਭਰੇ ਜਾ ਰਹੇ ਹਨ।ਇਸ ਦੋਰਾਨ ਨੀਲੇ ਕਾਰਡਾਂ ਨੂੰ ਲੈ ਕੇ ਲੋਕਾ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।ਅਤੇ ਸੈਕਂੜਿਆ ਦੀ ਤਾਦਾਦ ਵਿੱਚ ਪਰਿਵਾਰ ਆ ਰਹੇ ਹਨ ।ਸਰਦਾਰ ਮਨਜੀਤ ਸਿੰਘ ਸਿਮਰਨ ਨੇ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਵੱਧ ਤੋ ਵੱਧ ਜਰੂਰਤਮੰਦ ਪਰਿਵਾਰਾ ਦੇ ਨਵੇ ਕਾਰਡ ਬਣਾਏ ਜਾਣਗੇ ਅਤੇ ਅੱਗੇ ਤੋ ਵੀ ਪੰਜਾਬ ਸਰਕਾਰ ਵੱਲੋਂ ਜੋ ਵੀ ਜਰੂਰਤਮੰਦ ਪਰਿਵਾਰਾਂ ਵਿਅਕਤੀਆ ਵਾਸਤੇ ਜੋ ਵੀ ਸਕੀਮਾ ਚਲਾਈਆ ਜਾਵਗੀਆਂ ਉਹਨਾ ਦਾ ਜਿਆਦਾ ਤੋ ਜਿਆਦਾ ਲਾਭ ਜਰੂਰਤਮੰਦ ਨੂੰ ਪਹੁਚਾਇਆ ਜਾਵੇਗਾ ਅਤੇ ਲੋਕਾ ਨੂੰ ਜਾਗਰੂਕ ਕੀਤਾ ਜਾਵੇਗਾ ਤਾ ਜੋ ਕੋਈ ਵੀ ਜਰੂਰਤਮੰਦ ਪਰਿਵਾਰਾਂ ਵਾਝਾ ਨਾ ਰਹਿ ਸਕੇ ।ਇਸ ਮੌਕੇ ਔਸ਼ਕ ਹੰਸ, ਗੁਰਦਿਆਲ ਦਾਸ, ਪਸ਼ਪਿੰਦਰ ਲਾਲੀ, ਹਰਦੀਪ ਸਿੰਘ, ਹਿੰਮਤ ਸਿੰਘ, ਪਰਸ਼ੋਤਮ ਲਾਲ, ਰਾਕੇਸ਼ ਕੁਮਾਰ, ਵਰਿੰਦਰ ਬੋਬੀ, ਮੁਨੀਸ਼ ਕੁਮਾਰ, ਰਮਨ ਕੁਮਾਰ, ਅਮਿਤ ਵਰਮਾ ਅਤੇ ਪਵਨ ਕੁਮਾਰ ਆਦਿ ਹਾਜਰ ਹੋਏ ।

LEAVE A REPLY