ਆਰਮੀ ਦੀ ਕਥਿਤ ਗੋਲੀਬਾਰੀ ‘ਚ ਤਿੰਨ ਨੌਜਵਾਨ ਹੋਏ ਜ਼ਖਮੀ

0
534

ਸ਼੍ਰੀਨਗਰ (ਟੀਐਲਟੀ ਨਿਊਜ਼)-ਬਾਂਡੀਪੋਰਾ ‘ਚ ਫੌਜ ਦੀ ਕਥਿਤ ਗੋਲੀਬਾਰੀ ‘ਚ ਤਿੰਨ ਜ਼ਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਜ਼ਿਲੇ ‘ਚ ਕੁਝ ਨੌਜਵਾਨ ਫੌਜ ਦੀ ਗੱਡੀ ‘ਤੇ ਪਥਰਾਅ ਕਰ ਰਹੇ ਸਨ, ਜਿਸ ਕਰਕੇ ਫੌਜ ਨੇ ਕਥਿਤ ਤੌਰ ‘ਤੇ ਜਵਾਨਾਂ ਨੂੰ ਰੋਕਣ ਲਈ ਗੋਲੀਬਾਰੀ ਕੀਤੀ ਅਤੇ ਤਿੰਨ ਨੌਜਵਾਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ।
ਸ਼੍ਰੀਨਗਰ ਦੇ ਬਾਂਡੀਪੋਰਾ ਦੇ ਸੰਬਲ ਇਲਾਕੇ ‘ਚ ਕੇ. ਐੈੱਸ. ਦੇ ਬਾਲਾ ਨਾਲ ਫੌਜ ਦੀ ਗੱਡੀਆਂ ਨਿਕਲੀਆਂ ਤਾਂ ਕੁਝ ਨੌਜਵਾਨਾਂ ਨੇ ਉਨ੍ਹਾਂ ‘ਤੇ ਪਥਰਾਅ ਸ਼ੁਰੂ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀ ਨੌਜਵਾਨ ਨੂੰ ਭਜਾਉਣ ਲਈ ਫੌਜ ਨੇ ਕਥਿਤ ਤੌਰ ‘ਤੇ ਗੋਲੀਬਾਰੀ ਕਰ ਦਿੱਤੀ, ਜਿਸ ਕਰਕੇ ਮੌਕੇ ‘ਤੇ ਤਿੰਨ ਨੌਜਵਾਨ ਜ਼ਖਮੀ ਹੋ ਗਏ ਅਤੇ ਉਨਾਂ ਨੂੰ ਹਸਪਤਾਲ ‘ਚ ਤੁਰੰਤ ਲਜਾਇਆ ਗਿਆ। ਕੁਝ ਅਜਿਹੀ ਹੀ ਘਟਨਾ ਅਨੰਤਨਾਗ ਜ਼ਿਲੇ ‘ਚ ਵੀ ਵਾਪਰੀ ਹੋਈ ਅਤੇ ਉੱਥੇ ਪਰ ਕਿਸੇ ਦਾ ਨੁਕਸਾਨ ਹੋਣ ਜਾਣਕਾਰੀ ਨਹੀਂ ਆਈ।

LEAVE A REPLY