ਹਿਮਾਚਲ: ਰਾਮਪੁਰ ਦੇ ਕੋਲ ਸਤਲੁਜ ਨਦੀ ‘ਚ ਡਿੱਗੀ ਬੱਸ, 28 ਲੋਕਾਂ ਦੀ ਮੌਤ

0
478

ਸ਼ਿਮਲਾ (ਟੀ ਐਲ ਟੀ ਨਿਊਜ਼)-ਹਿਮਾਚਲ ਦੇ ਸ਼ਿਮਲਾ ਜ਼ਿਲੇ ਦੇ ਰਾਮਪੁਰ ਦੇ ਕੋਲ ਇਕ ਦਰਦਨਾਕ ਹਾਦਸਾ ਹੋਇਆ ਹੈ, ਜਿੱਥੇ ਇਕ ਪ੍ਰਾਈਵੇਟ ਬੱਸ ਦੇ ਸਤਲੁਜ ਨਦੀ ‘ਚ ਡਿੱਗਣ ਨਾਲ 28 ਲੋਕਾਂ ਦੀ ਮੌਤ ਹੋ ਗਈ, ਜਦਕਿ 9 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ 37 ਲੋਕ ਸਵਾਰ ਸਨ। ਇਹ ਬੱਸ ਕਿੰਨੌਰ ਜ਼ਿਲੇ ਦੇ ਰਿਕਾਂਗਪੀਓ ਤੋਂ ਰਾਮਪੁਰ ਹੁੰਦੇ ਹੋਏ ਸੋਲਨ ਦੇ ਵੱਲ ਆ ਰਹੀ ਸੀ।  ਅਜੇ ਬੱਸ ਖਨੇਰੀ ਹਸਪਤਾਲ ਦੇ ਕੋਲ ਪਹੁੰਚੀ ਸੀ ਕਿ ਇਕ ਕਾਰ ਨੂੰ ਪਾਸ ਦਿੰਦੇ ਹੋਏ ਉਹ ਬੇਕਾਬੂ ਹੋ ਗਏ ਅਤੇ ਕਰੀਬ 250 ਮੀਟਰ ਡੂੰਘੇ ਖੱਡ ‘ਚ ਜਾ ਡਿੱਗੀ।

LEAVE A REPLY