40ਵਾਂ ਸਲਾਨਾ ਲੰਗਰ ਲਗਾਇਆ ਗਿਆ

0
525

ਜਲੰਧਰ (ਸੁਖਵਿੰਦਰ ਸੋਹਲ)-ਸ਼੍ਰੀ ਆਦਰਸ਼ ਦੁਰਗਾ ਭਜਨ ਮੰਡਲੀ ਨਕੋਦਰ ਵੱਲੋਂ 40ਵਾਂ ਸਲਾਨ ਲੰਗਰ ਲਗਾਇਆ ਗਿਆ। ਲੰਗਰ ਉਪਰੰਤ ਚਿੰਤਪੁਰਨੀ ਮਾਤਾ ਦੇ ਮੰਦਰਾਂ ਤੱਕ ਸ਼੍ਰੀ ਦੁਰਗਾ ਭਜਨ ਮੰਡਲੀ ਵੱਲੋਂ ਪੈਂਦਲ ਯਾਤਰਾ ਕੀਤੀ ਜਾਂਦੀ ਹੈ। ਮੰਡਲੀ ਵੱਲੋਂ ਸਵੇਰੇ ਚਾਹ ਅਤੇ ਬ੍ਰੈਡ ਪਕੌੜਿਆਂ ਦਾ ਲੰਗਰ ਅਤੇ ਦੁਪਿਹਰ ਵੇਲੇ ਪੂਰੀਆਂ ਛੋਲੇ ਦਾ ਲੰਗਰ ਲਗਾਇਆ ਗਿਆ। ਇਸ ਲੰਗਰ ਦੀ ਸ਼ੁਰੂਆਤ ਅੱਜ ਤੋਂ 40 ਸਾਲ ਪਹਿਲਾਂ ਸ਼੍ਰੀ ਆਦਰਸ਼ ਦੁਰਗਾ ਭਜਨ ਮੰਡਲੀ ਦੇ ਸੰਸਥਾਪਕ ਸਵ. ਤਿਲਕ ਰਾਜ ਪਿਆਸਾ ਮਹੰਤ ਵੱਲੋਂ ਕੀਤੀ ਗਈ ਸੀ। ਇਸ ਮੌਕੇ ਤੇ ਦਲਜੀਤ ਕੁਮਾਰ ਪੱਪੂ, ਅਮਨ ਕੁਮਾਰ, ਵੀਨਾ ਰਾਣੀ, ਲਾਲੀ, ਰਾਜੂ ਛਾਬੜਾ, ਗੌਰਵ ਅਰੋੜਾ, ਰਿੰਕੂ ਕਾਲਾ, ਚਮਨ ਅਰੋੜਾ,ਹਿਮਾਂਸ਼ੂ ਅਰੋੜਾ ਅਤੇ ਸ਼ਹਿਰ ਦੇ ਪੱਤਵੰਤੇ ਸੱਜਣ ਹਾਜ਼ਰ ਸਨ।
IMG_20170716_101750_860