ਨਸ਼ੀਲੀਆਂ ਗੋਲੀਆਂ ਅਤੇ ਦੇਸੀ ਰਿਵਾਲਵਰ ਸਮੇਤ ਦੋ ਕਾਬੂ

0
11

ਜਲੰਧਰ (ਰਮੇਸ਼ ਗਾਬਾ)-ਪੁਲਿਸ ਕਮਿਸ਼ਨਰ ਦੀਆਂ ਹਦਾਇਤਾਂ ਦੇ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਭਾਰਗੋ ਕੈਂਪ ‘ਚ ਏ ਸੀ ਪੀ ਕੈਲਾਸ਼ ਚੰਦਰ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਥਾਣਾ ਭਾਰਗੋ ਕੈਂਪ ਦੀ ਪਿਲਸ ਨੇ ਮਾਡਲ ਹਾਊਸ ਦੇ ਮਾਤਾ ਰਾਣੀ ਚੌਕ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਸਪਲੇਂਡਰ ਮੋਟਰਸਾਈਕਲ  ਸਵਾਰ freecialiscoupon.com ਦੋ ਨੌਜਵਾਨਾਂ ਦੀ ਚੈਕਿੰਗ ਦੌਰਾਨ ਫਾਰੁਕ ਵਾਸੀ ਦਸ਼ਮੇਸ਼ ਨਗਰ ਅਤੇ ਮਨਪ੍ਰੀਤ ਵਾਸੀ ਸ਼ਹੀਦ ਭਗਤ ਸਿੰਘ ਨਗਰ ਪਾਸੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਨਜਾਇਜ਼ ਦੇਸੀ ਰਿਵਾਲਵਰ 32 ਬੋਰ, ਦੋ ਜਿੰਦਾ 32 ਬੋਰ ਦੇ ਰੌਂਦ ਬਰਾਮਦ ਕੀਤੇ ਗਏ। ਦੋਨਾਂ ਦੋਸ਼ੀਆਂ ਕੋਲੋਂ ਅਸਲੇ ਦਾ ਅਤੇ ਗੋਲੀਆਂ ਰੱਖਣ ਸਬੰਧੀ ਲਾਇਸੰਸ ਨਹੀਂ ਦਿਖਾ ਸਕੇ। ਜਿਸ ਦੇ ਚੱਲਦਿਆਂ ਦੋਨਾਂ ਖਿਲਾਫ ਮਾਮਲਾ ਦਰਜ  ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।