ਚੰਡੀਗੜ੍ ਵਿਚ ਸੀ. ਐੱਨ. ਜੀ. ਨਾਲ ਚੱਲਣਗੇ ਕਮਰਸ਼ੀਅਲ ਤੇ ਪਬਲਿਕ ਵਾਹਨ

0
345

ਚੰਡੀਗੜ੍ਹ (ਟੀ ਐਲ ਟੀ ਨਿਊਜ਼)- ਚੰਡੀਗੜ੍ਹ ਵਿਚ ਕਮਰਸ਼ੀਅਲ ਤੇ ਪਬਲਿਕ ਵ੍ਹਕੀਲਜ਼ ਸੀ. ਐੱਨ. ਜੀ. ਨਾਲ ਚੱਲਣਗੇ। ਚੰਡੀਗੜ੍ਹ ਪ੍ਰਸ਼ਾਸਨ ਦੇ ਅਰਬਨ ਪਲਾਨਿੰਗ ਡਿਪਾਰਟਮੈਂਟ ਨੇ ਸੀ. ਐੱਨ. ਜੀ. ਫਿਲਿੰਗ ਸਟੇਸ਼ਨ ਬਣਾਉਣ ਲਈ 9 ਪੈਟਰੋਲ ਪੰਪਾਂ ਦੀ ਨਿਸ਼ਾਨਦੇਹੀ ਕੀਤੀ ਹੈ।। ਹਾਲਾਂਕਿ ਚੰਡੀਗੜ੍ਹ ਦੇ ਸੈਕਟਰ-44 ਦਾ ਇਕ ਪੈਟਰੋਲ ਪੰਪ 8 ਮਹੀਨਿਆਂ ਲਈ ਵਾਹਨਾਂ ਵਿਚ ਸੀ. ਐੱਨ. ਜੀ. ਦੀ ਫਿਲਿੰਗ ਕਰ ਰਿਹਾ ਹੈ। ਸਿਰਫ ਇੰਨਾ ਹੀ ਨਹੀਂ ਸਟੇਟ ਟਰਾਂਸਪੋਰਟ ਅਥਾਰਟੀ ਨੇ ਸੈਕਟਰ-44 ਦੇ ਪੈਟਰੋਲ ਪੰਪ ਨੂੰ ਵ੍ਹੀਕਲ ਸੀ.ਐੱਨ.ਜੀ. ਰੈਟ੍ਰੋਫਿਟਮੈਂਟ ਲਈ ਆਥੋਰਾਈਜ਼ਡ ਵੀ ਕਰ ਦਿੱਤਾ ਹੈ।।ਹੁਣ ਪੈਟਰੋਲ ਜਾਂ ਡੀਜ਼ਲ ਨਾਲ ਚੱਲਣ ਵਾਲੇ ਵ੍ਹੀਕਲ ਨੂੰ ਆਸਾਨਂੀ ਨਾਲ ਸੀ. ਐੱਨ. ਜੀ. ਵਿਚ ਬਦਲਿਆ ਜਾ ਸਕੇਗਾ।। ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੇ ਵ੍ਹੀਕਲ ਪ੍ਰਦੂਸ਼ਣ ਜ਼ਿਆਦਾ ਕਰਦੇ ਹਨ ਜਦਕਿ ਸੀ. ਐੱਨ. ਜੀ. ਕੰਪ੍ਰੈਸਡ ਨੈਚੂਰਲ ਗੈਸ ਹੁੰਦੀ ਹੈ, ਜਿਸ ਨਾਲ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਹੁੰਦਾ।। ਦਿੱਲੀ ਦੀ ਆਟੋਮੋਟਸ ਕੰਪਨੀ ਜਲਦੀ ਹੀ ਚੰਡੀਗੜ੍ਹ ਆ ਕੇ ਪੰਪ ਦੇ ਸਟਾਫ ਨੂੰ ਰੇਟ੍ਰੋਫਿਟਮੈਂਟ ਦੀ ਸਾਰੀ ਜਾਣਕਾਰੀ ਦੇਵੇਗੀ, ਜਿਸ ਤੋਂ ਬਾਅਦ ਚੰਡੀਗੜ੍ਹ ਦੇ ਪੈਟਰੋਲ ਪੰਪ ‘ਤੇ ਹੁਣ ਪੈਟਰੋਲ ਜਾਂ ਡੀਜ਼ਲ ਨਾਲ ਚੱਲਣ ਵਾਲੀ ਕਾਰ ਨੂੰ ਸੀ.ਐੱਨ.ਜੀ. ਵਿਚ ਬਦਲਿਆ ਜਾ ਸਕੇਗਾ।
9 ਪੈਟਰੋਲ ਪੰਪ  ਨੂੰ ਮਿਲੇਗੀ 20 ਫੁੱਟ ਵਾਧੂ ਜ਼ਮੀਨ
ਸੈਕਟਰ-10 ਬੀ, 17 ਬੀ, 20 ਸੀ, 31 ਬੀ, 34 ਬੀ, 39, 46 ਡੀ. ਤੇ ਸਿਟਕੋ 56 ਦੇ ਪੈਟਰੋਲ ਪੰਪ ਨੂੰ ਪ੍ਰਸ਼ਾਸਨ ਨੇ 20 ਫੁੱਟ ਵਾਧੂ ਜ਼ਮੀਨ ਦੇਣ ਦਾ ਫੈਸਲਾ ਕੀਤਾ ਹੈ।। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ ਦਸੰਬਰ, 2016 ਵਿਚ ਚੰਡੀਗੜ੍ਹ ਪ੍ਰਸ਼ਾਸਨ ਤੋਂ ਸੀ. ਐੱਨ. ਜੀ. ਸਟੇਸ਼ਨ ਸ਼ੁਰੂ ਕਰਨ ਦੀ ਮਨਜ਼ੂਰੀ ਮੰਗੀ ਸੀ।. ਚੰਡੀਗੜ੍ਹ ਦੇ 21 ਪੈਟਰੋਲ ਪੰਪ ਵਿਚ ਸੀ. ਐੱਨ. ਜੀ. ਸਟੇਸ਼ਨ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ ਪਰ ਪ੍ਰਸ਼ਾਸਨ ਦੇ ਅਰਬਨ ਪਲਾਨਿੰਗ ਡਿਪਾਰਟਮੈਂਟ ਵਲੋਂ ਗਠਿਤ ਕਮੇਟੀ ਵਲੋਂ ਕੀਤੇ ਗਏ ਸਰਵੇ ਵਿਚ ਸਿਰਫ਼ 9 ਪੈਟਰੋਲ ਪੰਪਾਂ ਨੂੰ ਹੀ ਸੀ. ਐੱਨ. ਜੀ. ਸਟੇਸ਼ਨ ਬਣਾਉਣ ਲਈ ਮੰਨਿਆ ਸੀ।