'ਇਕ ਹਸੀਨਾ ਥੀ, ਇਕ ਦੀਵਾਨਾ ਥਾ' ਦੇ ਜਰੀਏ ਕਨੇਡੀਅਨ ਮੂਲ ਦੇ ਸੈਨ ਮਹਾਜਨ ਨੇ ਦਿੱਤੀ ਬਾਲੀਵੁਡ ਵਿੱਚ ਦਸਤਕ

0
6

San Mahajan In jalandharਜਲੰਧਰ (ਰਮੇਸ਼ ਗਾਬਾ)-ਪੰਜਾਬੀ ਮੂਲ ਦੇ ਕਈ ਜੁਆਨਾਂ ਨੇ ਦੁਨੀਆਂ ਭਰ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਪੈਦਾ ਹੋਏ ਅਤੇ ਪਿਛਲੇ 13 ਸਾਲ ਤੋਂ ਕੈਨੇਡਾ ਅਤੇ ਇੰਗਲੈਂਡ ਵਿੱਚ ਰਹਿ ਰਹੇ ਸੈਨ ਮਹਾਜਨ ਨੇ ਪ੍ਰਸਿੱਧ ਨਿਰਦੇਸ਼ਕ ਸੁਨੀਲ ਦਰਸ਼ਨ Apotekno.com ਦੀ ਹਾਲੀਆ ਰਿਲੀਜ਼ ਹਿੰਦੀ ਫਿਲਮ ‘ ਇਕ ਹਸੀਨਾ ਥੀ, ਇਕ ਦੀਵਾਨਾ ਥਾ’ ਵਿੱਚ ਬਤੌਰ ਵਿਲੇਨ ਕੰਮ ਕਰਕੇ ਬਾਲੀਵੁਡ ਵਿੱਚ ਕਦਮ ਰੱਖਿਆ ਹੈ। ਅੱਜ ਜਲੰਧਰ ਦੇ ਇਕ ਹੋਟਲ ਵਿੱਚ ਆਯੋਜਿਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੈਨ ਨੇ ਦੱਸਿਆ ਕਿ ਉਹ 13 ਸਾਲ ਤੋਂ ਕੈਨੇਡਾ ਅਤੇ ਇੰਗਲੈਂਡ ਵਿੱਚ ਰਹਿ ਰਹੇ ਹਨ ਅਤੇ ਬ੍ਰਿਟਿਸ਼ ਆਰਮੀ ਵਿੱਚ 8 ਸਾਲ ਤੱਕ ਆਪਣੀਆਂ ਸੇਵਾਵਾਂ ਦੇਣ ਦੇ ਬਾਅਦ ਜਲਦੀ ਰਿਟਾਇਰਮੈਂਟ ਲੈ ਚੁੱਕੇ ਹਨ। ਉਨਾਂ ਨੇ ਦੱਸਿਆ ਕਿ ਰਿਟਾਇਰਮੈਂਟ ਲੈਣ ਤੋਂ ਬਾਅਦ ਉਨਾਂ ਨੇ ਆਪਣਾ ਇਕ ਰੇਸਟੋਰੈਂਟ ਖੋਲਿਆ ਅਤੇ ਬਾਲੀਵੁਡ ਫਿਲਮਾਂ ਦੇ ਲਈ ਕੇਟਰਿੰਗ ਦਾ ਕੰਮ ਕੀਤਾ। ਉਨਾਂ ਨੇ ਦੱਸਿਆ ਜਦੋਂ ਨਿਰਦੇਸ਼ਕ ਸੁਨੀਲ ਦਰਸ਼ਨ ਨੇ ਮੈਨੂੰ ਦੇਖ ਦੇਖਿਆ ਤਾਂ ਆਪਣੀ ਫਿਲਮ ਵਿੱਚ ਕੰਮ ਕਰਨ ਲਈ ਆਫਰ ਦਿੱਤਾ। ਪਰ ਮੈਂ ਬਿਜਨੇਸ ਨੂੰ ਅੱਗੇ ਵਧਾਉਣਾ ਚਾਹੁੰਦਾ ਸੀ ਇਸ ਲਈ ਜਿਆਦਾ ਧਿਆਨ ਨਾ ਦਿੰਦੇ ਹੋਏ ਆਪਣੇ ਕਾਰੋਬਾਰ ਵਿੱਚ ਫਿਰ ਵਿਅਸਥ ਹੋ ਗਿਆ। ਅਚਾਨਕ ਲੱਗਭਗ 40 ਦਿਨ ਬਾਅਦ ਜਦੋਂ ਉਨਾਂ ਦਾ ਦੋਬਾਰਾ ਫੋਨ ਆਇਆ ਤਾਂ ਮੈਂ ਹੈਰਾਨ ਹੋ ਗਿਆ, ਕਿਉਕਿ ਉਹ ਸ਼ੂਟਿੰਗ ਦੇ ਲਈ ਰੈਡੀ ਹਨ ਅਤੇ ਮੈਨੂੰ ਸੈÎÎੱਟ ਤੇ ਆਉਣ ਦੇ ਲਈ ਕਿਹਾ, ਜਦੋਂ ਮੈਂ ਉਥੇ ਪਹੁੰਚਿਆਂ ਤਾਂ ਸੱਚ ਵਿੱਚ ਸਭ ਕੁਝ ਰੈਡੀ ਸੀ। ਉਨਾਂ ਨੇ ਦੱਸਿਆ ਕਿ 8 ਸਾਲ ਤੱਕ ਆਰਮੀ ਵਿੱਚ ਰਹਿਣ ਦੇ ਕਾਰਨ ਅਸੀ ਜਿਆਦਾਤਰ ਟ੍ਰੇਨਿੰਗ ਹੀ ਕਰਦੇ ਰਹਿੰਦੇ ਸੀ, ਜਿਸ ਨਾਲ  ਕੰਮ ਨੂੰ ਸਹੀ ਢੰਗ ਨਾਲ ਕਰਨ ਲਈ ਕੋਈ ਦਿੱਤਕ ਨਾ ਆਵੇ। ਜਦੋਂ ਮੈਂ ਐਕਸ਼ਨ ਸੀਨ ਕੀਤੇ ਤਾਂ ਇੱਦਾਂ ਲੱਗਾ ਜਿਵੇਂ ਮੈਂ ਆਰਮੀ ਵਿੱਚ ਆ ਗਿਆ ਹੰ। ਗੱਲਬਾਤ ਕਰਦੇ ਹੋਏ ਉਨਾਂ ਨੇ ਦੱਸਿਆ ਕਿ ਫਿਲਮ ਦੇ ਜਰੀਏ ਨਿਰਦੇਸ਼ਕ ਸੁਨੀਲ ਦਰਸ਼ਨ ਨੇ ਆਪਣੇ ਬੇਟੇ ਸ਼ਿਵ ਦਰਸ਼ਨ ਨੂੰ ਲਾਂਚ ਕੀਤਾ ਹੈ। ਫਿਲਮ ਵਿੱਚ ਹੋਰ ਦੇ ਇਲਾਵਾ ਨਤਾਸ਼ਾ ਫਰਨਾਡੀਸ, ਉਪੇਨ ਪਟੇਲ ਅਤੇ ਰੂਮੀ ਖਾਨੇ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨਾਂ ਨੇ ਦੱਸਿਆ ਕਿ ਇਸ ਫਿਲਮ ਵਿੱਚ ਉਨਾਂ ਨੇ ਵਿਲੇਨ ਦਾ ਕਿਰਦਾਰ ਨਿਭਾਇਆ ਹੈ, ਜਿਸਨੂੰ ਕਾਫੀ ਪਸੰਦ ਕੀਤਾ ਗਿਆ ਹੈ। ਉਨਾਂ ਨੇ ਕਿਹਾ ਕਿ ਉਨਾਂ ਦੇ ਕੋਲ ਪੰਜਾਬੀ ਫਿਲਮਾਂ ਦੇ ਆਫਰ ਵੀ ਆ ਰਹੇ ਹਨ ਅਤੇ ਸਿਕਰਪਟ ਪੜ੍ਹਨ ਦੇ ਬਾਅਦ ਉਹ ਜਲਦ ਹੀ ਪੰਜਾਬੀ ਫਿਲਮ ਵਿੱਚ ਵੀ ਨਜ਼ਰ ਆਉਣਗੇ।