ਆਰੀਅਨਜ਼ ਗਰੁੱਪ ਵਿੱਚ ਤੀਜ ਮਨਾਈ ਗਈ

0
378

ਜਲੰਧਰ (ਰਮੇਸ਼ ਗਾਬਾ)-ਆਰੀਅਨਜ਼ ਗਰੁੱਪ ਆਫ ਕਾਲੇਜਿਸ ਨੇ ਅੱਜ ਚੰਡੀਗੜ-ਪਟਿਆਲਾ ਹਾਈਵੇ, ਨੇੜੇ ਚੰਡੀਗੜ ਵਿੱਚ ਸਥਾਪਿਤ ਆਪਣੇ ਕੈਂਪਸ ਵਿੱਚ ਰੰਗਾਂਰੰਗ ਤਿਉਹਾਰ “ਤੀਜ” ਰਵਾਇਤੀ ਤਰੀਕੇ ਨਾਲ ਬੜੇ ਹੀ ਉਤਸ਼ਾਹ ਨਾਲ ਮਨਾਇਆ। ਨੌਜਵਾਨ ਗਰਲਸ ਵਿਦਿਆਰਥੀਆਂ  ਅਤੇ ਸਟਾਫ ਨੇ ਰਵਾਇਤੀ ਪੰਜਾਬੀ ਮਿਊਜ਼ਿਕ ਤੇ ਡਾਂਸ ਕੀਤਾ। ਕੁੜੀਆਂ ਨੇ “ਬੋਲਿਆਂ” (ਲੋਕ ਸੰਗੀਤ ਤੋ ਛੰਦ) ਸੁਣਾਈਆਂ ਅਤੇ ਗਿੱਧਾ ਪਾ ਕੇ ਮੀਂਹ ਦੇ ਮਹੀਨੇ “ਸਾਵਣ” ਦਾ ਸਵਾਗਤ ਕੀਤਾ, ਜੋਕਿ ਇਸ ਤਿਉਹਾਰ ਨਾਲ ਜੁੜਿਆ ਹੋਇਆ ਹੈ। ਰਵਾਇਤੀ ਰੰਗੀਨ ਕੱਪੜੇ ਪਾ ਕੇ ਕੁੜੀਆਂ ਨੇ ਢੋਲ ਦੀ ਤਾਲ ਤੇ ਨਾਚ ਕੀਤਾ। ਮਾਡਰਨ ਮਿਊਜ਼ਿਕ ਹੋਣ ਦੇ ਬਾਵਜੂਦ ਹਾਲ ਹੀ ਵਿੱਚ ਪੋਪ ਗਾਣਿਆਂ ਨੂੰ ਵੀ ਇਸ ਸੈਲੀਬ੍ਰੇਸ਼ਨ ਵਿੱਚ ਸ਼ਾਮਿਲ ਕੀਤਾ ਗਿਆ ਸੀ। ਆਰੀਅਨਜ਼ ਗਰੁੱਪ ਦੀ ਡਾਇਰੇਕਟਰ, ਡਾ: ਰਮਨ ਰਾਣੀ ਗੁਪਤਾ ਨੇ ਕੁੜੀਆਂ ਨੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਤੀਜ ਦਾ ਤਿਉਹਾਰ ਸਾਡੀ ਸੰਸਕ੍ਰਿਤੀ ਵਿਰਾਸਤ ਦਾ ਪ੍ਰਤੀਕ ਹੈ। ਉਹਨਾਂ ਨੇ ਕਿਹਾ ਕਿ ਅਜਿਹੇ ਸਾਰੇ ਤਿਉਹਾਰ ਅਤੇ ਸਮਾਰੋਹ ਨਾ ਸਿਰਫ ਖੁਸ਼ੀ ਪ੍ਰਦਾਨ ਕਰਦੇ ਹਨ, ਬਲਕਿ ਇਹ ਪ੍ਰੰਪਰਾਂਵਾਂ ਅਤੇ ਰਿਵਾਜਾਂ ਨੂੰ ਕਾਇਮ ਰੱਖਣ ਦਾ ਵੀ ਇੱਕ ਤਰੀਕਾ ਹੈ ਜੋਕਿ ਇਹਨਾਂ ਦਿਨਾਂ ਵਿੱਚ ਅਲੋਪ ਹੋ ਰਿਹਾ ਹੈ। ਆਰੀਅਨਜ਼ ਗਰੁੱਪ ਦੀ ਰਜਿਸਟਰਾਰ, ਮਿਸ ਸੁੱਖਅਮਨ ਬਾਥ ਨੇ ਅੱਗੇ ਕਿਹਾ ਕਿ ਇਹ ਤਿਉਹਾਰ ਜਿੰਦਗੀ ਵਿੱਚ ਇੱਕ ਖੁਸ਼ੀ ਦੇ ਸਮੇਂ ਨੂੰ ਯਾਦ ਕਰਵਾਉਂਦਾ ਹੈ। ਉਸਨੇ ਕਿਹਾ ਕਿ ਪੰਜਾਬ ਵਿੱਚ ਬਾਰਿਸ਼ ਦੇ ਮਹੀਨੇ ਦਾ ਤਿਉਹਾਰ ਰਵਾਇਤੀ ਤੌਰ ਤੇ ਮਨਾਇਆਂ ਜਾਂਦਾ ਹੈ ਅਤੇ ਇਸ ਤਰਾਂ ਦੇ ਰਵਾਇਤੀ ਤਿਉਹਾਰਾਂ ਨੂੰ ਨੌਜਵਾਨ ਪੀੜੀ ਵੱਲੋਂ ਭੁਲਾ ਦਿੱਤਾ ਗਿਆ ਹੈ ਅਤੇ ਉਹ ਆਪਣਾ ਜਿਆਦਾ ਸਮਾਂ ਇੰਟਰਨੈਟ ਤੇ ਬਿਤਾਉਂਦੇ ਹਨ ਅਤੇ ਫਿਲਮਾਂ ਦੇਖਦੇ ਹਨ।