18 ਵਾਰ ਗਰੈਂਡ ਖ਼ਿਤਾਬ ਜਿੱਤਣ ਵਾਲਾ ਸਵਿਟਜ਼ਰਲੈਂਡ ਦੇ ਟੈਨਿਸ ਖਿਡਾਰੀ ਰੋਜਰ ਫੈਡਰਰ।

0
647

18 ਵਾਰ ਗਰੈਂਡ ਖ਼ਿਤਾਬ ਜਿੱਤਣ ਵਾਲਾ ਸਵਿਟਜ਼ਰਲੈਂਡ ਦੇ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਅੱਠਵੇਂ ਵਿੰਬਲਡਨ ਖ਼ਿਤਾਬ ਵੱਲ ਕਦਮ ਵਧਾਉਂਦਿਆਂ ਤੀਜੇ ਦੌਰ ’ਚ ਪ੍ਰਵੇਸ਼ ਕਰ ਲਿਆ ਹੈ, ਜਦਕਿ ਦੁਨੀਆਂ ਦੀ ਨੰਬਰ ਇੱਕ ਖਿਡਾਰਨ ਜਰਮਨੀ ਦੀ ਐਂਜਲੀਕ ਕਰਬਰ ਨੇ ਦੂਜੇ ਰਾਉਂਡ ’ਚ ਸਖ਼ਤ ਸੰਘਰਸ਼ ਮਗਰੋਂ ਜਿੱਤ ਹਾਸਲ ਕੀਤੀ।
35 ਸਾਲਾ ਸਵਿਸ ਮਾਸਟਰ ਨੇ 79ਵੀਂ ਰੈਂਕਿੰਗ ਦੇ ਸਰਬਿਆਈ ਖਿਡਾਰੀ ਦੁਸਾਨ ਲਾਜੋਵਿਚ ਨੂੰ ਆਪਣੀ ਪਹਿਲੀ ਸਰਵਿਸ ਗੇਮ ਗੁਆਉਣ ਦੇ ਬਾਵਜੂਦ 7-6, 6-3, 6-2 ਨਾਲ ਹਰਾ ਦਿੱਤਾ। ਫੈਡਰਰ ਨੇ ਇਸ ਜਿੱਤ ਨਾਲ ਆਲ ਇੰਗਲੈਂਡ ਕਲੱਬ ’ਤੇ ਆਪਣਾ ਰਿਕਾਰਡ 86 ਪਹੁੰਚਾ ਦਿੱਤਾ ਹੈ। ਜਰਮਨੀ ਦੀ ਐਂਜਲੀਕ ਕਰਬਰ ਨੂੰ ਬੈਲਜੀਅਮ ਦੀ ਕਰਸਟਨ ਫਲਿਪਕੇਨਜ਼ ਨੂੰ 7-5, 7-5 ਨਾਲ ਹਰਾਉਣ ਲਈ ਸਖਤ ਸੰਘਰਸ਼ ਕਰਨਾ ਪਿਆ ਤੇ ਦੂਜੇ ਪਾਸੇ ਚੈੇੱਕ ਗਣਰਾਜ ਦੀ ਕੈਰੋਲੀਨਾ ਪਲਿਸਕੋਵ ਦੂਜੇ ਦੌਰ ’ਚ ਸਲੋਵਾਕੀਅਾ ਦੀ ਮੈਗਡਾਲੇਨਾ ਰੀਬਾਰੀਕੋਵਾ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਇਸੇ ਵਿਚਾਲੇ ਅਮਰੀਕਾ ਦੀ ਬੇਥਾਨੀ ਮਾਟੇਕ ਸੈਂਡਜ਼ ਨੂੰ ਜ਼ਖ਼ਮੀ ਹੋ ਜਾਣ ਕਾਰਨ ਸਟਰੈਚਰ ’ਤੇ ਬਾਹਰ ਲਿਜਾਣਾ ਪਿਆ। ਪੰਜਵੀਂ ਸੀਡ ਡੈਨਮਾਰਕ ਦੀ ਕੈਰੋਲੀਨਾ ਵੋਜਿਨਯਾਕੀ ਨੇ ਬੁਲਗਾਰੀਆ ਦੀ ਤਸੇਵੇਤਾਨ ਪਿਰੋਨਕੋਵਾ ਨੂੰ ਹਰਾ ਕੇ ਤੀਜੇ ਦੌਰ ਦੀ ਟਿਕਟ ਕਟਾ ਲਈ। ਪੁਰਸ਼ ਵਰਗ ’ਚ ਛੇਵੀਂ ਸੀਡ ਕੈਨੇਡਾ ਦੇ ਮਿਲੋਸ ਰਾਓਨਿਕ ਨੇ ਰੂਸ ਦੇ ਮਿਖਾਇਲ ਯੂਝਨੀ ਨੂੰ ਹਰਾਇਆ।

LEAVE A REPLY