ਈਜ਼ੀ-ਡੇਅ ਸ਼ੌਪਿੰਗ ਮਾਲ ਨੂੰ ਹਰਜਾਨਾ ਭਰਨ ਦੇ ਹੁਕਮ

0
346

ਸਥਾਨਕ ਖ਼ਪਤਕਾਰ ਫੋਰਮ ਦੇ ਪ੍ਰਧਾਨ ਅਜੀਤ ਅਗਰਵਾਲ ਅਤੇ ਮੈਂਬਰ ਪੀ. ਸਿੰਗਲਾ ਨੇ ਆਪਣੇ ਇੱਕ ਫ਼ੈਸਲੇ ਵਿੱਚ ਈਜ਼ੀ-ਡੇਅ ਸ਼ੌਪਿੰਗ ਮਾਲ ਨੂੰ ਡਿਜੀਟਲ ਅਦਾਇਗੀ ਦੇ ਪ੍ਰਬੰਧ ਪੂਰੇ ਨਾ ਕਰਨ ਦਾ ਦੋਸ਼ੀ ਮੰਨਦਿਆਂ ਤਿੰਨ ਹਜ਼ਾਰ ਰੁਪਏ ਹਰਜਾਨਾ ਭਰਨ ਦਾ ਹੁਕਮ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਐਡਵੋਕੇਟ ਮੰਗਤ ਅਰੋੜਾ ਨੇ ਈਜ਼ੀ-ਡੇਅ ਸ਼ੌਪਿੰਗ ਮਾਲ ਤੋਂ 19 ਨਵੰਬਰ 2016 ਨੂੰ 703 ਰੁਪਏ ਦਾ ਸਾਮਾਨ ਖ਼ਰੀਦਿਆ ਸੀ ਅਤੇ ਇਹ ਅਦਾਇਗੀ ਡੈਬਿਟ ਕਾਰਡ ਰਾਹੀਂ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ ਕਿਉਂਕਿ 8 ਨਵੰਬਰ 2016 ਨੂੰ ਨੋਟਬੰਦੀ ਹੋਣ ਕਾਰਨ 500 ਤੇ 1000 ਦੇ ਨੋਟ ਬੰਦ ਹੋ ਗਏ ਸਨ। ਈਜ਼ੀ-ਡੇਅ ਸ਼ੌਪਿੰਗ ਮਾਲ ਨੇ ਬਾਕਾਇਦਾ ਸੂਚਨਾ ਬੋਰਡ ਵੀ ਲਾਇਆ ਸੀ ਕਿ ਡੈਬਿਟ ਕਾਰਡ ਰਾਹੀਂ ਅਦਾਇਗੀ ਕੀਤੀ ਜਾ ਸਕਦੀ ਹੈ ਪਰ ਮੰਗਤ ਅਰੋੜਾ ਵੱਲੋਂ ਦਿੱਤੇ ਐੱਚ.ਡੀ.ਐੱਫ.ਸੀ. ਬੈਂਕ ਦੇ ਡੈਬਿਟ ਕਾਰਡ ਰਾਹੀਂ ਅਦਾਇਗੀ ਨਹੀਂ ਹੋ ਸਕੀ ਕਿਉਂਕਿ ਸਵਾਈਪ ਮਸ਼ੀਨ ਖ਼ਰਾਬ ਸੀ। ਇਸ ਕਾਰਨ ਖ਼ਪਤਕਾਰ ਨੂੰ ਲੰਮਾ ਸਮਾਂ ਸ਼ੌਪਿੰਗ ਮਾਲ ਵਿੱਚ ਰੁਕ ਕੇ ਪ੍ਰੇਸ਼ਾਨੀ ਝੱਲਣੀ ਪਈ। ਖ਼ਪਤਕਾਰ ਫੋਰਮ ਨੇ ਈਜ਼ੀ-ਡੇਅ ਨੂੰ ਹਦਾਇਤ ਕੀਤੀ ਹੈ ਕਿ ਭਵਿੱਖ ਵਿੱਚ ਡਿਜੀਟਲ ਅਦਾਇਗੀ ਦੇ ਪੁਖ਼ਤਾ ਪ੍ਰਬੰਧ ਕਰੇ ਅਤੇ ਆਪਣੇ ਗਾਹਕ ਨੂੰ ਇਸ ਮਾਮਲੇ ਸਬੰਧੀ 3000 ਰੁਪਏ ਮੁਆਵਜ਼ੇ ਵਜੋਂ ਅਦਾ ਕਰੇ।

LEAVE A REPLY