ਬੈਡਮਿੰਟਨ ਕੋਚ ਨਿਯੁਕਤ ਕੀਤੀ ਜਵਾਲਾ ਗੁੱਟਾ ਭਾਰਤੀ ਬੈਡਮਿੰਟਨ ਵਿੱਜ ਡਬਲਜ਼ ਖਿਡਾਰੀਆਂ ਦੀ ਹਾਲਤ ਤੋਂ ਖੁਸ਼ ਨਹੀ ਹੈ।

0
567

ਪਿਛਲੇ ਦਿਨੀਂ ਭਾਰਤ ਦੀ ਮਹਿਲਾ ਡਬਲਜ਼ ਬੈਡਮਿੰਟਨ ਕੋਚ ਨਿਯੁਕਤ ਕੀਤੀ ਜਵਾਲਾ ਗੁੱਟਾ ਭਾਰਤੀ ਬੈਡਮਿੰਟਨ ਵਿੱਜ ਡਬਲਜ਼ ਖਿਡਾਰੀਆਂ ਦੀ ਹਾਲਤ ਤੋਂ ਖੁਸ਼ ਨਹੀ ਹੈ। ਉਸਨੇ ਕਿਹਾ ਕਿ ਉਹ ਨਵੀਂ ਜ਼ਿੰਮੇਵਰੀ ਤਹਿਤ ਖਿਡਾਰੀਆਂ ਉੱਤੇ ਧਿਆਨ ਦੇਣਾ ਚਾਹੇਗੀ। ਜਵਾਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਖੇਡ ਦੀ ਬਿਹਤਰੀ ਚਾਹੁੰਦੀ ਹੈ। ਉਸ ਨੇ ਕਿਹਾ,‘ ਮੈਂ ਹਮੇਸ਼ਾਂ ਡਬਲਜ਼ ਬਾਰੇ ਗੱਲਬਾਤ ਕਰਦੀ ਹਾਂ। ਬਾਈ ਵਿੱਚ ਨਵਾਂ ਪ੍ਰਸ਼ਾਸਨ ਮੈਨੂੰ ਬੋਰਡ ਵਿੱਚ ਲੈਣਾ ਚਾਹੁੰਦਾ ਸੀ। ਮੈਂ ਖੁਸ਼ ਹਾਂ ਨਵੇਂ ਪ੍ਰਧਾਨ ਹਿਮਾਂਤ ਵਿਸ਼ਵ ਸ਼ਰਮਾ ਸਾਰਿਆਂ ਦੇ ਵਿਚਾਰਾਂ ਪ੍ਰਤੀ ਸਕਰਾਤਮਿਕ ਰੁਖ਼ ਰੱਖਦੇ ਹਨ।’ ਸਾਲ 2011 ਵਿੱਚ ਕਾਂਸੀ ਦਾ ਤਗ਼ਮਾ ਜੇਤੂ ਜਵਾਲਾ ਗੁੱਟਾ ਨੂੰ ਭਾਰਤੀ ਬੈਡਮਿੰਟਨ ਐਸੋਸੀਏਸ਼ਨ ਨੇ ਮਹਿਲਾ ਡਬਲਜ਼ ਦੀ ਕੋਚ ਨਿਯੁਕਤ ਕੀਤਾ ਹੈ। ਉਸਨੇ ਕਿਹਾ ਸਿੰਗਲਜ਼ ਵਿੱਚ ਬੈਡਮਿੰਟਨ ਖਿਡਾਰੀ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੇ ਸਾਹਮਣੇ ਡਬਲਜ਼ ਕਿਤੇ ਵੀ ਨਹੀ ਹਨ। ‘ ਮੈਂ ਡਬਲਜ਼ ਨੂੰ ਪ੍ਰਮੋਟ ਕਰਨਾ ਚਾਹੁੰਦੀ ਹਾਂ । ਲੋਕਾਂ ਅਤੇ ਮੀਡੀਆ ਨੂੰ ਡਬਲਜ਼ ਬਾਰੇ ਦੱਸਣਾ ਚਾਹੁੰਦੀ ਹਾਂ।’ ਕਈ ਵਾਰ ਦੀ ਕੌਮੀ ਚੈਂਪੀਅਨ ਜਵਾਲਾ ਨੇ ਕਿਹਾ ਕਿ ਡਬਲਜ਼ ਵਿੱਚ ਲੋੜੀਂਦੀਆਂ ਸਹੂਲਤਾਂ ਨਹੀ ਹਨ। ਡਬਲਜ਼ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਜਿਸ ਦਾ ਕਾਰਨ ਹੈ ਕਿ ਅਨੇਕਾਂ ਉਭਰਦੇ ਸ਼ਟਲਰ ਸਿੰਗਲਜ਼ ਨੂੰ ਅਹਿਮੀਅਤ ਦਿੰਦੇ ਹਨ।

LEAVE A REPLY