ਅਮਰੀਕੀ ਖਿਡਾਰਨ ਕ੍ਰਿਸਟੀਨਾ ਮੈਕਾਲੇ ਸਿੰਗਲਜ਼ ਵਰਗ ਦੇ ਦੂਜੇ ਗੇੜ ਵਿੱਚ ਪੋਲੈਂਡ ਦੀ ਅਗਨੇਸਕਾ ਰਦਵਾਂਸਕਾ ਦਾ ਸ਼ਾਟ ਮੋੜਦੀ ਹੋਈ।

0
593

ਦੋ ਵਾਰ ਦੇ ਚੈਂਪੀਅਨ ਅਤੇ ਫਰੈਂਚ ਓਪਨ ਬਾਅਦ ਲਗਾਤਾਰ ਦੂਜੇ ਗਰੈਂਡ ਸਲੈਮ ਲਈ ਖੇਡ ਰਹੇ ਸਪੇਨ ਦੇ ਰਾਫੇਲ ਨਡਾਲ ਅਤੇ ਮਹਿਲਾ ਚੈਂਪੀਅਨ ਯੇਲੇਨਾ ਓਸਤਾਪੇਂਕੋ ਨੇ ਆਪਣੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਇੱਥੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਤੀਜੇ ਗੇੜ ਵਿੱਚ ਥਾਂ ਬਣਾਈ। ਅਮਰੀਕਾ ਦੀ ਵੀਨਸ ਵਿਲੀਅਮਜ਼ ਵੀ ਤੀਜੇ ਗੇੜ ਵਿੱੱਚ ਪੁੱਜ ਗਈ ਹੈ।ਖ਼ਿਤਾਬ ਦੀ ਰੱਖਿਆ ਲਈ ਖੇਡ ਰਿਹਾ ਬਰਤਾਨੀਆ ਦਾ ਐਂਡੀ ਮਰੇ ਵੀ ਤੀਜੇ ਗੇੜ ਵਿੱਚ ਪੁੱਜ ਗਿਆ ਹੈ।
ਚੌਥਾ ਦਰਜਾ ਨਡਾਲ ਨੇ ਪੁਰਸ਼ਾਂ ਦੇ ਸਿੰਗਲਜ਼ ਵਰਗ ਦੇ ਦੂਜੇ ਗੇੜ ਵਿੱਚ ਅਮਰੀਕਾ ਦੇ ਡੋਨਾਲਡ ਯੰਗ ਨੂੰ ਲਗਾਤਾਰ ਸੈਂੱਟਾਂ ਵਿੱਚ 6-4, 6-2 ਅਤੇ 7-5 ਨਾਲ ਹਰਾਇਆ। ਨਡਾਲ ਅਜੇ ਤੱਕ ਟੂਰਨਾਮੈਂਟ ਵਿੱਚ ਇੱਕ ਵੀ ਸੈੱਟ ਨਹੀਂ ਹਾਰਿਆ। ਮਹਿਲਾ ਵਰਗ ਵਿੱਚ ਫਰੈਂਚ ਚੈਂਪੀਅਨ ਲਾਤਵੀਆ ਦੀ ਓਸਤਾਪੇਂਕੋ ਨੇ ਗਲਤੀਆਂ ਤੋਂ ਬਾਅਦ ਸੰਭਲਦਿਆਂ ਕੈਨੇਡਾ ਦੀ ਫਰੈਂਕੋਇਸ ਅਬਾਂਡਾ ਨੂੰ 4-6 7-6 ਅਤੇ 6-3 ਨਾਲ ਹਰਾਇਆ। ਵਿਸ਼ਵ ਦੇ ਨੰਬਰ ਇੱਕ ਖਿਡਾਰੀ ਐਂਡੀ ਮਰੇ ਨੇ ਵੀ ਦੂਜੇ ਗੇੜ ਵਿੱਚ ਜਰਮਨੀ ਦੇ ਡਸਟਿਨ ਬਰਾਊਨ ਨੂੰ ਹਰਾ ਦਿੱਤਾ ਹੈ। ਪੁਰਵ ਰਾਜਾ ਅਤੇ ਦਿਵਿਜ ਸ਼ਰਣ ਦੀ ਭਾਰਤ ਦੀ ਗੈਰ ਦਰਜਾ ਪ੍ਰਾਪਤ ਜੋੜੀ ਨੇ ਵਿੰਬਲਡਨ ਗਰੈਂਡ ਸਲੈਮ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਵਰਗ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ। ਇਸ ਭਾਰਤੀ ਜੋੜੀ ਨੇ ਕੱਲ੍ਹ ਕਾਇਲੇ ਐਡਮੰਡ ਅਤੇ ਜੋਆਓ ਸੌਸਾ ਬ੍ਰਿਟਿਸ਼ ਪੁਰਤਗਾਲ ਦੀ ਜੋੜੀ ਨੂੰ ਚਾਰ ਸੈੱਟਾਂ ਵਿੱਚ ਮਾਤ ਦਿੱਤੀ। ਭਾਰਤੀ ਖਿਡਾਰੀਆਂ ਨੇ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਮੁਕਾਬਲੇ ਵਿੱਚ 7- 6(7 2), 3-6, 6-4, , 7-6 (8-6) ਨਾਲ ਜਿੱਤ ਦਰਜ ਕੀਤੀ। ਰਾਜਾ ਅਤੇ ਸ਼ਰਣ ਦੀ ਜੋੜੀ ਨੇ ਚੌਥੇ ਸੈੱਟ ਦੇ ਟਾਈ ਬਰੇਕ ਵਿੱਚ ਇੱਕ ਸੈੱਟ ਪੁਆਇੰਟ ਬਚਾਇਆ ਅਤੇ ਫਿਰ ਵਿਰੋਧੀ ਜੋੜੀ ਦੀ ਸਰਵਿਸ ਤੋੜ ਕੇ ਸੈੱਟ ਅਤੇ ਮੈਚ 8 – 6 ਨਾਲ ਜਿੱਤ ਲਿਆ। ਸਾਨੀਆ ਮਿਰਜ਼ਾ ਨੇ ਮਹਿਲਾ ਡਬਲਜ਼ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ ਜਦੋਂ ਕਿ ਜੀਵਨ ਨੇਂਦੁਨਚੇਝਿਆਨ ਦੀ ਬੇੜੀ ਪਹਿਲੇ ਗੇੜ ਵਿੱਚ ਹੀ ਮੰਝਧਾਰ ਵਿੱਚ ਫਸ ਗਈ। ਨੇਦੁਨਚੇਝਿਆਨ ਅਤੇ ਉਸ ਦੇ ਅਮਰੀਕੀ ਜੋੜੀਦਾਰ ਜਾਰੈਡ ਡੋਨਾਲਡਸਨ ਨੂੰ ਤਿੰਨ ਘੰਟੇ 15 ਮਿੰਟ ਦੇ ਮੁਕਾਬਲੇ ਵਿੱਚ ਮਾਰਕਸ ਵਿਲਿਸ ਅਤੇ ਜਯ ਕਲਾਰਕ ਦੀ ਬ੍ਰਿਟਿਸ਼ ਜੋੜੀ ਤੋਂ 7- 6, 7- 5, 6-7, 0- 6 ਅਤੇ 3-6 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਦੂਜੇ ਪਾਸੇ ਮਹਿਲਾ ਡਬਲਜ਼ ਵਿੱਚ ਸਾਨੀਆ ਅਤੇ ਕਰਸਟਨ ਫਲਿਪਕੇਨਜ਼ ਦੀ 13 ਵਾਂ ਦਰਜਾ ਪ੍ਰਾਪਤ ਜੋੜੀ ਨੇ ਸ਼ੁਰੂਆਤੀ ਮੈਚ ਵਿੱਚ ਨਾਓਮੀ ਓਸਾਕਾ ਅਤੇ ਸ਼ੁਆਈ ਝਾਂਗ ਦੀ ਜੋੜੀ ਨੂੰ 6-4 6-3 ਨਾਲ ਮਾਤ ਦਿੱਤੀ। ਇਸ ਦੌਰਾਨ ਭਾਰਤ ਦਾ ਿਲਏਂਡਰ ਪੇਸ ਅਤੇ ਉਸ ਦਾ ਜੋੜੀਦਾਰ ਮਰਦਾਂ ਦੇ ਡਬਲਜ਼ ਵਰਗ ਵਿੱਚ ਪਹਿਲੇ ਗੇ ਵਿੱਚ ਹਾਰ ਗਿਆ।

LEAVE A REPLY