ਮੁਕੇਸ਼ ਅੰਬਾਨੀ ਦੀ ਸਾਲਾਨਾ ਤਨਖ਼ਾਹ ਲਗਾਤਾਰ 9 ਸਾਲਾਂ ਤੋਂ 15 ਕਰੋੜ ਰੁਪਏ ’ਤੇ ਹੀ ਕਾਇਮ ਹੈ।

0
364

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ (ਐਮਡੀ) ਮੁਕੇਸ਼ ਅੰਬਾਨੀ ਦੀ ਸਾਲਾਨਾ ਤਨਖ਼ਾਹ ਲਗਾਤਾਰ 9 ਸਾਲਾਂ ਤੋਂ 15 ਕਰੋੜ ਰੁਪਏ ’ਤੇ ਹੀ ਕਾਇਮ ਹੈ।
ਸਭ ਤੋਂ ਅਮੀਰ ਭਾਰਤੀ ਮੁਕੇਸ਼ ਅੰਬਾਨੀ 2008-09 ਤੋਂ ਆਪਣੀ ਤਨਖ਼ਾਹ, ਲਾਭ, ਭੱਤੇ ਤੇ ਕਮਿਸ਼ਨ ਪਾ ਕੇ ਕੁਲ 15 ਕਰੋੜ ਸਾਲਾਨਾ ਹੀ ਲੈ ਰਹੇ ਹਨ, ਜਦੋਂਕਿ 24 ਕਰੋੜ ਰੁਪਏ ਸਾਲਾਨਾ ਛੱਡ ਰਹੇ ਹਨ। ਰਿਲਾਇੰਸ ਇੰਡਸਟਰੀਜ਼ ਦੀ 2016-17 ਦੀ ਸਾਲਾਨਾ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੰਪਨੀ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ 15 ਕਰੋੜ ਸਾਲਾਨਾ ਤਨਖ਼ਾਹ ਹੀ ਲੈ ਰਹੇ ਹਨ, ਜਦੋਂਕਿ ਉਨ੍ਹਾਂ ਦੀ ਮਨਜ਼ੂਰਸ਼ੁਦਾ ਤਨਖ਼ਾਹ 38.75 ਕਰੋੜ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ ਇਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ, ਕਿ ਉਹ ਕੰਪਨੀ ਦੇ ਹਿੱਤਾਂ ਨੂੰ ਨਿੱਜੀ ਹਿੱਤਾਂ ਤੋਂ ਤਰਜੀਹ ਦਿੰਦੇ ਹਨ। ਰਿਲਾਇੰਸ ਇੰਡਸਟਰੀਜ਼ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਮੁਕੇਸ਼ ਅੰਬਾਨੀ ਤੋਂ ਇਲਾਵਾ ਮੇਸਵਾਨੀ ਭਰਾ, ਪਵਨ ਕੁਮਾਰ ਕਪਿਲ ਤੇ ਪੀ ਐਮ ਐੱਸ ਪ੍ਰਸਾਦ ਹਨ। ਮੁਕੇਸ਼ ਅੰਬਾਨੀ ਤੋਂ ਇਲਾਵਾ ਜ਼ਿਆਦਾਤਰ ਡਾਇਰੈਕਟਰ ਹੋਰ ਕਈ ਤਰ੍ਹਾਂ ਦੇ ਲਾਭ ਲੈ ਰਹੇ ਹਨ।

LEAVE A REPLY