ਭਾਰਤ ਦੇ ਕਿਦੰਬੀ ਸ੍ਰੀ ਕਾਂਤ ਦਾ ਲਗਾਤਾਰ ਦੋ ਖ਼ਿਤਾਬ ਜਿੱਤ ਕੇ ਫਿਰ ਤੋਂ ਵਿਸ਼ਵ ਦੇ ਮੋਹਰੀ ਦਸ ਖਿਡਾਰੀਆਂ ਵਿੱਚ ਸ਼ਾਮਲ ਹੋਣਾ ਤੈਅ ਹੈ।

0
794

ਭਾਰਤ ਦੇ ਕਿਦੰਬੀ ਸ੍ਰੀ ਕਾਂਤ ਦਾ ਲਗਾਤਾਰ ਦੋ ਖ਼ਿਤਾਬ ਜਿੱਤ ਕੇ ਫਿਰ ਤੋਂ ਵਿਸ਼ਵ ਦੇ ਮੋਹਰੀ ਦਸ ਖਿਡਾਰੀਆਂ ਵਿੱਚ ਸ਼ਾਮਲ ਹੋਣਾ ਤੈਅ ਹੈ। ਇਸ ਸਟਾਰ ਭਾਰਤੀ ਬੈਡਮਿੰਟਨ ਖਿਡਾਰੀ ਦੀਆਂ ਨਜ਼ਰਾਂ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਉੱਤੇ ਲੱਗੀਆਂ ਹੋਈਆਂ ਹਨ। ਇੰਡੋਨੇਸ਼ੀਆ ਸੁਪਰ ਸੀਰੀਜ਼ ਪ੍ਰੀਮੀਅਰ ਅਤੇ ਆਸਟਰੇਲਿਆਈ ਸੁਪਰ ਸੀਰੀਜ਼ ਖ਼ਿਤਾਬ ਜਿੱਤਣ ਵਾਲੇ ਇਸ 24 ਸਾਲਾ ਭਾਰਤੀ ਖਿਡਾਰੀ ਨੇ ਕਿਹਾ ਕਿ ਉਹ ਖ਼ਿਤਾਬ ਜਿੱਤਣ ਦੇ ਉੇਦੇਸ਼ ਨਾਲ ਹੀ ਅਗਸਤ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗਾ। ਸ੍ਰੀਕਾਂਤ ਨੇ ਹੈਦਰਾਬਾਦ ਪਰਤਣ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਖ਼ਰਲੇ ਦਸ ਖਿਡਾਰੀਆਂ ਵਿੱਚ ਮੁੜ ਤੋਂ ਸਥਾਨ ਹਾਸਲ ਕਰਨਾ ਚੰਗਾ ਹੈ ਪਰ ਉਸਨੇ ਸਿਖ਼ਰਲੇ ਦਸ ਖਿਡਾਰੀਆਂ ਵਿੱਚ ਵਾਪਸੀ ਲਈ ਇਸ ਟੂਰਨਾਮੈਂਟ ਵਿੱਚ ਹਿੱਸਾ ਨਹੀ ਲਿਆ ਸੀ। ਉਸ ਨੇ ਕਿਹਾ ਕਿ ਉਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਜਿੱਤਣ ਲਈ ਹੀ ਹਿੱਸਾ ਲਵੇਗਾ। ਸ੍ਰੀਕਾਂਤ ਨੇ ਕਿਹਾ,‘ ਰੈਕਿੰਗ ਉਸ ਦੇ ਦਿਮਾਗ ਵਿੱਚ ਨਹੀ ਹੈ, ਉਹ ਸਿਰਫ ਜਿੱਤਣ ਲਈ ਹੀ ਖੇਡੇਗਾ। ਮੈਂ ਸਿਰਫ ਅਜੇ ਇਸ ਬਾਰੇ ਸੋਚ ਰਿਹਾ ਹਾਂ।’ ਗਿੱਟੇ ਦੀ ਸੱਟ ਤੋਂ ਬਾਅਦ ਧੜੱਲੇਦਾਰ ਵਾਪਸੀ ਕਰਕੇ ਸ੍ਰੀਕਾਂਤ ਪੂਰਾ ਖੁਸ਼ ਹੈ। ਉਸਨੇ ਕਿਹਾ ਕਿ ਪਿਛਲੇ ਦੋ ਹਫਤੇ ਪੂਰੇ ਸ਼ਾਨਦਾਰ ਰਹੇ। ਨਾ ਸਿਰਫ ਮੇਰੇ ਲਈ ਸਗੋਂ ਐਚ ਐੱਸ ਪ੍ਰਣਾਯ ਅਤੇ ਸਾਈ ਪ੍ਰਣੀਤ ਲਈ ਵੀ। ਪ੍ਰਣਯ ਨੇ ਯਕੀਨੀ ਤੌਰ ਉੱਤੇ ਚੰਗੀ ਖੇਡ ਦਿਖਾਈ। ਉਸ ਨੇ ਲਗਾਤਾਰ ਮੈਚਾਂ ਵਿੱਚ ਚੋਂਗ ਵੇਈ ਅਤੇ ਚੇਨ ਲੋਂਗ ਨੂੰ ਹਰਾਇਆ। ਪਹਿਲਾਂ ਕੋਈ ਵੀ ਖਿਡਾਰੀ ਅਜਿਹਾ ਨਹੀ ਕਰ ਸਕਿਆ ਸੀ। ਇਸ ਤਰ੍ਹਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਉਹ ਪ੍ਰਣਯ ਨੂੰ ਵਧਾਈ ਦਿੰਦਾ ਹੈ ਪਰ ਉਹ ਸੈਮੀ ਫਾਈਨਲ ਵਿੱਚ ਹਾਰ ਗਿਆ ਸੀ ।
ਜ਼ਿਕਰਯੋਗ ਹੈ ਕਿ ਰੀਓ ਓਲੰਪਿਕ ਤੋਂ ਬਾਅਦ ਗਿੱਟੇ ਉੱਤੇ ਸੱਟ ਲੱਗ ਜਾਣ ਕਾਰਨ ਕਿਦੰਬੀ ਸ੍ਰੀ ਕਾਂਤ ਖੇਡ ਮੈਦਾਨ ਵਿੱਚੋਂ ਬਾਹਰ ਹੋ ਗਏ ਸਨ। ਇਸ ਕਾਰਨ ਉਹ ਪਿਛਲੇ ਸੈਸ਼ਨ ਵਿੱਚ ਨਹੀਂ ਖੇਡ ਸਕੇ ਸੀ।

LEAVE A REPLY