ਵਿਜੇਂਦਰ ਸਿੰਘ ਅਤੇ ਜੁਲਫੀਕਾਰ ਮੈਮੇਤੀ ਅਲੀ ਦੇ ਵਿਚਕਾਰ ਮੁਕਾਬਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

0
595

ਵਿਸ਼ਵ ਮੁੱਕੇਬਾਜ਼ੀ ਐਸੋਸੀਏਸ਼ਨ ਨੇ ਵਿਜੇਂਦਰ ਸਿੰਘ ਅਤੇ ਚੀਨ ਦੇ ਜੁਲਫੀਕਾਰ ਮੈਮੇਤੀ ਅਲੀ ਦੇ ਵਿਚਕਾਰ ਅਗਸਤ ਦੇ ਪਹਿਲੇ ਹਫ਼ਤੇ ਵਿੱਚ ਮੁੰਬਈ ਵਿੱਚ ਹੋਣ ਵਾਲੇ ਏਸ਼ੀਆ ਪੈਸੇਫਿਕ ਸੁਪਰ ਮਿਡਲਵੇਟ ਖ਼ਿਤਾਬ ਅਤੇ ਓਰੀਐਂਟਲ ਸੁਪਰ ਮਿਡਲਵੇਟ ਖ਼ਿਤਾਬ ਲਈ ਹੋਣ ਵਾਲੇ ਮੁਕਾਬਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਵਿਜੇਂਦਰ ਸਿੰਘ ਇਸ ਸਮੇਂ ਵਿਸ਼ਵ ਮੁੱਕੇਬਾਜ਼ੀ ਸੰਗਠਨ ਦਾ ਏਸ਼ੀਆ ਪੈਸੇਫਿਕ ਸੁਪਰ ਮਿਡਲਵੇਟ ਚੈਂਪੀਅਨ ਹੈ ਜਦੋਂ ਕਿ ਜੁਲਫੀਕਾਰ ਡਬਲਿਊ ਓਰੀਐਂਟਲ ਸੁਪਰ ਮਿਡਲਵੇਟ ਚੈਂਪੀਅਨ ਹੈ। ਆਈਓਐੱਸ ਮੁੱਕੇਬਾਜ਼ੀ ਪਰਮੋਸ਼ਨ ਦੇ ਪਰਮੋਟਰ ਨੀਰਵ ਤੋਮਰ ਨੇ ਕਿਹਾ, ਸਾਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਦੋਵਾਂ ਚੈਂਪੀਅਨਾਂ ਵਿੱਚ ਮੁਕਾਬਲੇ ਨੂੰ ਮਨਜ਼ੂਰੀ ਮਿਲ ਗਈ ਹੈ। ਹੁਣ ਅਸੀਂ ਮੁੰਬਈ ਵਿੱਚ ਇਸ ਦੀ ਤਰੀਕ ਤੈਅ ਕਰਨ ਲਈ ਜੁਲਫੀਕਾਰ ਦੀ ਟੀਮ ਨਾਲ ਮਿਲ ਕੇ ਕੰਮ ਕਰ ਸਕਦੇ ਹਾਂ। ਦੋਵੇਂ ਹੀ ਭਾਰਤ ਅਤੇ ਚੀਨ ਦੇ ਨੰਬਰ ਇੱਕ ਮੁੱਕੇਬਾਜ਼ ਹਨ। ਦੋਵੇਂ ਪੇਸ਼ੇਵਰ ਮੁੱਕੇਬਾਜ਼ ਬਣਨ ਬਾਅਦ ਕਦੇ ਹਾਰੇ ਨਹੀਂ ਹਨ। ਇਸ ਮੁਕਾਬਲੇ ਵਿੱਚ ਦੋਵਾ ਮੁੱਕੇਬਾਜ਼ਾਂ ਦੇ ਖ਼ਿਤਾਬ ਦਾਅ ਉੱਤੇ ਲੱਗੇ ਹੋਣਗੇ ਅਤੇ ਇਹ ਦੋਹਰੇ ਖ਼ਿਤਾਬ ਲਈ ਭਿੜਨਗੇ। ਜਿਹੜਾ ਵੀ ਮੁੱਕੇਬਾਜ਼ ਜਿੱਤਿਆ ਉਹ ਆਪਣੇ ਖ਼ਿਤਾਬ ਦੀ ਰੱਖਿਆ ਤਾਂ ਕਰੇਗਾ ਹੀ ਸਗੋਂ ਇਸ ਦੇ ਨਾਲ ਹੀ ਦੋਵਾਂ ਖ਼ਿਤਾਬਾਂ ਦਾ ਮਾਲਕ ਵੀ ਬਣ ਜਾਵੇਗਾ। ਵਿਜੇਂਦਰ ਦੇ ਨਾਂਅ ਪੇਸ਼ੇਵਰ ਮੁੱਕੇਬਾਜ਼ੀ ਵਿੱਚ ਅੱਠ ਜਿੱਤਾਂ ਦਰਜ ਹਨ।

LEAVE A REPLY