ਜਲੰਧਰ ਦੇ ਡੀ. ਟੀ.ਓ. ਦਫ਼ਤਰ ਵਿੱਚ ਭ੍ਰਿਸ਼ਟਾਚਾਰ

0
998

ਜਲੰਧਰ ਦੇ ਡੀ. ਟੀ.ਓ. ਦਫ਼ਤਰ ਵਿੱਚ ਭ੍ਰਿਸ਼ਟਾਚਾਰ ਤੇ ਅਫਸਰਾਂ ਦੀ ਮਨਮਾਨੀ ਦਾ ਇਕ ਨਵਾਂ ਕੇਸ ਸਾਹਮਣੇ ਆਇਆ ਹੈ । ਮਾਮਲੇ ਨੇ ਉਦੋਂ ਤੂਲ ਫੜੀ ਜਦ ਲਾਈਸੈਂਸ ਬਣਵਾਉਣ ਲਈ ਲਾਈਨ ਵਿਚ ਲੱਗੇ ਜਲੰਧਰ ਨਿਵਾਸੀ ਸੁਮੇਸ਼ ਸੈਣੀ ਨੇ ਆਪਣੀ ਵਾਰੀ ਤੋਂ ਵੱਖ ਸਿੱਧਾ ਦਫਤਰ ਅੰਦਰ ਜਾਕੇ ਫੋਟੋ ਕਰਾਉਣ ਵਾਲੇ ਇਕ ਬੰਦੇ ਖਿਲਾਫ ਆਵਾਜ਼ ਚੁਕੀ । ਸੁਮੇਸ ਸੈਣੀ ਨੇ ਇਕ ਜ਼ਿਮੇਵਾਰ ਤੇ ਚੇਤਨ ਨਾਗਰਿਕ ਦਾ ਫਰਜ਼ ਨਿਭਾਉਦੇ ਹੋਏ ਮਾਮਲੇ ਦੀ ਜਾਣਕਾਰੀ ਡੀ. ਐਸ. ਪੀ. ਵਿਜੀਲੈਂਸ ਨੂੰ ਦਿੱਤੀ । ਡੀ. ਐਸ. ਪੀ. ਵਿਜੀਲੈਂਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਨਾਲ ਸੰਬੰਧਤ ਸਾਰੇ ਦਸਤਾਵੇਜ਼ ਕਾਬੂ ਵਿਚ ਕਰ ਲਏ ਤੇ ਡੀ. ਐਸ. ਪੀ. ਵਿਜੀਲੈਂਸ ਵੱਲੋਂ ਸ਼ਿਕਾਇਤਕਰਤਾ ਨੂੰ ਲੋੜੀਂਦੀ ਕਾਰਵਾਈ ਦਾ ਅਸ਼ਵਾਸਨ ਵੀ ਦਿੱਤਾ ਗਿਆ ।

LEAVE A REPLY